ਮੁੰਬਈ – ਇੱਥੋਂ ਦੇ ਕਮਲਾ ਮਿਲਸ ਹਾਦਸਾ ‘ਚ ਪੁਲਿਸ ਨੇ ‘1-ਅਬਵ’ ਪੱਬ ਦੇ 2 ਮੈਨੇਜਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਕੇਸ ਵਿੱਚ ਐਫਆਈਆਰ ਹੋਣ ਦੇ ਬਾਅਦ ਇਹ ਪਹਿਲੀ ਗਿਰਫਤਾਰੀ ਹੈ। 29 ਦਸੰਬਰ ਨੂੰ ਹੋਏ ਇਸ ਕਾਂਡ ਵਿੱਚ 14 ਲੋਕਾਂ ਦੀ ਮੌਤ ਹੋ ਗਈ ਸੀ। ਜਿਸਦੇ ਇਲਜ਼ਾਮ ਵਿੱਚ ਰੇਸਟੋਰੇਂਟ ਮਾਲਿਕ ਦੇ ਖਿਲਾਫ ਗੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ। ਜਿਸਦੇ ਬਾਅਦ ਹੁਣ ਦੋ ਮੈਨੇਜਰਾਂ ਨੂੰ ਅਰੇਸਟ ਕੀਤਾ ਗਿਆ ਹੈ।