ਵਾਸ਼ਿੰਗਟਨ – ਅਮਰੀਕਾ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੰਦਿਆਂ ਉਸ ਨੂੰ ਦਿੱਤੀ ਜਾਣ ਵਾਲੀ 255 ਮਿਲੀਅਨ ਡਾਲਰ (1625 ਕਰੋੜ ਰੁਪਏ) ਦੀ ਫੌਜੀ ਮਦਦ ਉਤੇ ਰੋਕ ਲਾ ਦਿੱਤੀ ਹੈ| ਇਸ ਸਬੰਧੀ ਵ੍ਹਾਈਟ ਹਾਊਸ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ 15 ਸਾਲਾਂ ਤੋਂ ਪਾਕਿਸਤਾਨ ਨੂੰ ਕਰੋੜਾਂ ਡਾਲਰ ਅੱਤਵਾਦ ਖਿਲਾਫ ਕਾਰਵਾਈ ਲਈ ਦਿੱਤੇ ਜਾ ਰਹੇ ਸਨ, ਪਰ ਇਸ ਦਾ ਕੋਈ ਅਸਰ ਨਹੀਂ ਮਿਲਿਆ|
ਦੱਸਣਯੋਗ ਹੈ ਕਿ ਪਿਛਲੇ 7 ਸਾਲਾਂ ਅਮਰੀਕਾ ਪਾਕਿਸਤਾਨ ਨੂੰ ਇੱਕ ਲੱਖ ਕਰੋੜ ਡਾਲਰ ਦੇ ਚੁੱਕਾ ਹੈ| ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਨੇ ਹੁਣ ਤੱਕ ਅਮਰੀਕਾ ਨਾਲ ਛਲ ਕਪਟ ਹੀ ਕੀਤਾ ਹੈ ਅਤੇ ਉਸ ਨੇ ਅੱਤਵਾਦ ਖਿਲਾਫ ਕੁਝ ਵੀ ਕਾਰਵਾਈ ਨਹੀਂ ਕੀਤੀ ਹੈ|