ਚੰਡੀਗੜ੍ਹ– ਪੰਜਾਬ ਸਮੇਤ ਉੱਤਰੀ ਸੂਬਿਆਂ ਵਿਚ ਪੈ ਰਹੀ ਸੰਘਣੀ ਧੁੰਦ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ| ਪੰਜਾਬ ਵਿਚ ਨਵੇਂ ਸਾਲ ਦੀ ਆਮਦ ਨਾਲ ਸੰਘਣੀ ਧੁੰਦ ਨੇ ਸੂਬੇ ਵਿਚ ਜਨਜੀਵਨ ਬੁਰੀ ਤਰ੍ਹਾਂ ਅਸਤ ਵਿਅਸਥ ਕਰਕੇ ਰੱਖ ਦਿੱਤਾ| ਕੱਲ੍ਹ ਸਾਰਾ ਦਿਨ ਪੰਜਾਬ ਵਿਚ ਸੰਘਣੀ ਧੁੰਦ ਛਾਈ ਰਹੀ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ| ਰੇਲ ਅਤੇ ਹਵਾਈ ਸੇਵਾਵਾਂ ਉਤੇ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ| ਇਸ ਦੌਰਾਨ ਕਈ ਸੜਕ ਹਾਦਸੇ ਵੀ ਵਾਪਰੇ|
ਅੱਜ ਵੀ ਜਾਰੀ ਰਿਹਾ ਧੁੰਦ ਦਾ ਕਹਿਰ
ਪੰਜਾਬ ਵਿਚ ਧੁੰਦ ਦਾ ਕਹਿਰ ਅੱਜ ਵੀ ਜਾਰੀ ਰਿਹਾ| ਸੂਬੇ ਵਿਚ ਕਈ ਥਾਈਂ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਸੀ| ਇਸ ਦੌਰਾਨ ਕਈ ਸੜਕ ਹਾਦਸੇ ਵੀ ਵਾਪਰੇ|
ਸਕੂਲੀ ਬੱਚਿਆਂ ਨੂੰ ਪੇਸ਼ ਆ ਰਹੀਆਂ ਨੇ ਪ੍ਰੇਸ਼ਾਨੀਆਂ
ਸਰਦੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਪੰਜਾਬ ਵਿਚ ਸਕੂਲ ਮੁੜ ਤੋਂ ਖੁੱਲ੍ਹ ਚੁੱਕੇ ਹਨ, ਜਿਸ ਕਰਨ ਠੰਢ ਦਾ ਪ੍ਰਕੋਪ ਜਾਰੀ ਹੈ, ਉਪਰੋਂ ਬੱਚਿਆਂ ਨੂੰ ਧੁੰਦ ਵਿਚ ਸਕੂਲ ਜਾਣਾ ਪੈ ਰਿਹਾ ਹੈ| ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਸਕੂਲਾਂ ਨੂੰ ਇਸ ਹਫਤੇ ਬੰਦ ਛੁੱਟੀਆਂ ਕਰ ਦਿੱਤੀਆਂ ਜਾਣ| ਹਾਲਾਂਕਿ ਕੁਝ ਸਕੂਲਾਂ ਨੂੰ 10 ਤਰੀਕ ਤੱਕ ਛੁੱਟੀਆਂ ਹਨ|