ਫਿਰੋਜ਼ਪੁਰ – ਬੀਤੇ ਦਿਨੀਂ ਰਾਜੌਰੀ ਵਿਖੇ ਸ਼ਹੀਦ ਹੋਏ ਫਿਰੋਜ਼ਪੁਰ ਦੇ ਜਵਾਨ ਜਗਸੀਰ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਪਿੰਡ ਲੋਹਗੜ੍ਹ ਠਾਕਰਾਂ ਵਾਲਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ| ਦੱਸਣਯੋਗ ਹੈ ਕਿ ਜਗਸੀਰ ਸਿੰਘ ਰਾਜੌਰੀ ਵਿਖੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਸੀ|
ਇਸ ਦੌਰਾਨ ਜਗਸੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਦੋਂ ਪਿੰਡ ਲਿਆਂਦਾ ਗਿਆ ਤਾਂ ਮਾਹੌਲ ਕਾਫੀ ਗਮਗੀਨ ਹੋ ਗਿਆ ਅਤੇ ਅੰਤਿਮ ਸਸਕਾਰ ਮੌਕੇ ਹਰ ਇੱਕ ਦੀ ਅੱਖ ਨਮ ਸੀ|