ਪਿਛਲੇ ਤਿੰਨ ਸਾਲ ਵਿੱਚ ਕੇਂਦਰ ਨੇ ਕਿਸਾਨੀ ਕਰਜ਼ੇ ਮੁਆਫੀ ਲਈ ਨਹੀਂ ਖਰਚਿਆ ਇਕ ਵੀ ਪੈਸਾ
-ਪ੍ਰਧਾਨ ਮੰਤਰੀ ਨੂੰ ਯਾਦ ਕਰਵਾਇਆ ਕਿ ਕਿਸਾਨਾ ਨੇ ਵੋਟਾਂ ਭਾਜਪਾ ਨੂੰ ਦਿੱਤੀਆਂ ਸਨ ਨਾ ਕਿ ਆਰ.ਬੀ.ਆਈ ਗਵਰਨਰ ਨੂੰ
-ਅਕਾਲੀ ਸਾਂਸਦ ਪਾਰਲੀਮੈਂਟ ਵਿੱਚ ਨਹੀਂ ਉਠਾਉਂਦੇ ਪੰਜਾਬ ਦੇ ਮੁੱਦੇ
ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਲੋਕ ਸਭਾ ਵਿੱਚ ਕਿਸਾਨੀ ਮੁੱਦਿਆਂ ‘ਤੇ ਅੱਜ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਤਦ ਨੰਗਾ ਹੋ ਗਿਆ ਜਦ ਕੇਂਦਰ ਸਰਕਾਰ ਆਰ.ਬੀ.ਆਈ ਦੇ ਗਵਰਨਰ ਦੇ ਨਾਮ ‘ਤੇ ਕਿਸਾਨੀ ਕਰਜ਼ਾ ਮੁਆਫੀ ਤੋਂ ਪੂਰੀ ਤਰ•ਾਂ ਭੱਜ ਗਈ।
ਜਾਖੜ ਨੇ ਲੋਕ ਸਭਾ ਵਿੱਚ ਕੇਂਦਰੀ ਵਿਤ ਮੰਤਰੀ ਵੱਲੋਂ ਕਿਸਾਨੀ ਕਰਜ਼ਿਆਂ ਬਾਰੇ ਇਕ ਸਵਾਲ ਦੇ ਦਿੱਤੇ ਜਵਾਬ ‘ਤੇ ਲੋਕ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦੀ ਬਜਾਏ ਦੇਸ਼ ਨੂੰ ਕਿਸਾਨ ਮੁਕਤ ਕਰਨ ਦੇ ਰਾਹ ਪਈ ਹੋਈ ਹੈ। ਉਨ•ਾਂ ਕਿਹਾ ਕਿ ਮੋਦੀ ਸਰਕਾਰ ਜਿਸ ਨੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਖੁਆਬ ਦੇਸ਼ ਦੇ ਅੰਨਦਾਤੇ ਨੂੰ ਵਖਾਇਆ ਹੈ ਉਹ ਲਗਾਤਾਰ ਕਿਸਾਨ ਵਿਰੋਧੀ ਫੈਸਲੇ ਕਰਦੀ ਆ ਰਹੀ ਹੈ। ਸ੍ਰੀ ਜਾਖੜ ਨੇ ਦੱਸਿਆ ਕਿ ਕੇਂਦਰੀ ਵਿਤ ਮੰਤਰੀ ਨੇ ਸੰਸਦ ਵਿੱਚ ਲਿਖਤੀ ਤੌਰ ‘ਤੇ ਮੰਨਿਆ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਕਿਸਾਨਾਂ ਦੀ ਕਰਜ਼ ਮੁਆਫੀ ਲਈ ਇਕ ਵੀ ਪੈਸਾ ਨਹੀਂ ਖਰਚਿਆ ਹੈ। ਉਨ•ਾਂ ਕਿਹਾ ਕਿ ਕੇਂਦਰੀ ਵਿਤ ਮੰਤਰੀ ਇਸ ਪਿਛੇ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਦਾ ਹਵਾਲਾ ਦੇ ਕੇ ਹਕੀਕਤ ਤੋਂ ਭੱਜ ਰਹੇ ਹਨ। ਉਨ•ਾਂ ਪ੍ਰਧਾਨ ਮੰਤਰੀ ਤੋਂ ਸਵਾਲ ਕੀਤਾ ਕਿ ਕਿਸਾਨਾਂ ਤੋਂ ਵੋਟਾ ਲੈ ਕੇ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ ਨਾ ਕਿ ਆਰ.ਬੀ.ਆਈ. ਗਵਰਨਰ ਨੇ ਕਿਸਾਨਾਂ ਤੋਂ ਵੋਟਾ ਲਈਆਂ ਹਨ। ਇਸ ਲਈ ਦੇਸ਼ ਦੇ ਕਰੋੜਾਂ ਕਿਸਾਨਾਂ ਪ੍ਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜਵਾਬਦੇਹ ਹਨ ਨਾ ਕਿ ਆਰ.ਬੀ.ਆਈ ਦੇ ਗਵਰਨਰ।
ਜਾਖੜ ਨੇ ਅੱਗੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਪਣੇ ਸੀਮਿਤ ਵਿੱਤੀ ਸਾਧਨਾਂ ਦੇ ਬਾਵਜੂਦ ਕਿਸਾਨਾਂ ਦਾ ਦਰਦ ਸਮਝਦਿਆਂ ਕਿਸਾਨਾਂ ਦਾ ਕਰਜ਼ ਮੁਆਫੀ ਕਰਨ ਦਾ ਹੰਭਲਾ ਮਾਰਿਆ ਹੈ। ਪਰ ਕੇਂਦਰ ਸਰਕਾਰ ਸੂਬੇ ਦੀ ਇਸ ਕੰਮ ਵਿੱਚ ਕੋਈ ਵੀ ਮਦਦ ਨਹੀਂ ਕਰ ਰਹੀ ਹੈ ਜਦਕਿ ਉਹ ਪੰਜਾਬ ਦਾ ਹੀ ਕਿਸਾਨ ਸੀ ਜਿਸ ਨੇ ਖੁਦ ਕਰਜ਼ਾਈ ਹੋ ਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਾਇਆ ਸੀ।
ਜਾਖੜ ਨੇ ਅੱਗੇ ਕਿਹਾ ਕਿ ਅੱਜ ਲੋਕ ਸਭਾ ਵਿੱਚ ਅਕਾਲੀ ਦਲ ਦੇ ਸੰਸਦ ਮੈਂਬਰਾਂ ਦਾ ਦੋਗਲਾ ਚਿਹਰਾ ਵੀ ਜੱਗ ਜਾਹਰ ਹੋ ਗਿਆ। ਉਨ•ਾਂ ਕਿਹਾ ਕਿ ਕਿਸੇ ਵੀ ਅਕਾਲੀ ਸਾਂਸਦ ਨੇ ਇਸ ਵਿਸ਼ੇ ‘ਤੇ ਹੋ ਰਹੀ ਚਰਚਾ ਦੌਰਾਨ ਪੰਜਾਬ ਦੇ ਕਿਸਾਨਾ ਦੀ ਮਦਦ ਲਈ ਕੇਂਦਰ ਸਰਕਾਰ ‘ਤੇ ਕੋਈ ਦਬਾਅ ਬਣਾਉਣਾ ਉਚਿਤ ਨਹੀਂ ਸਮਝਿਆ। ਉਨ•ਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਕਿਸਾਨੀ ਮੁੱਦਿਆਂ ਦੇ ਨਾਂ ‘ਤੇ ਵੋਟਾ ਲੈਂਦਾ ਰਿਹਾ ਹੈ ਪਰ ਇਸ ਦੇ ਸਾਂਸਦ ਪਾਰਲੀਮੈਂਟ ਵਿੱਚ ਕਿਸਾਨੀ ਮੁੱਦਿਆਂ ‘ਤੇ ਗੁੰਗੇ ਹੋ ਜਾਂਦੇ ਹਨ। ਉਨ•ਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਨੂੰ ਤਾਕ ‘ਤੇ ਰੱਖ ਕੇ ਭਾਜਪਾ ਦੇ ਸਾਹਮਦੇ ਆਤਮ-ਸਮਰਪਨ ਕਰ ਦਿੱਤਾ ਹੈ।
ਸ੍ਰੀ ਜਾਖੜ ਨੇ ਯੂ.ਪੀ.ਏ. ਦੀ ਪਿਛਲੀ ਸਰਕਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਤੱਤਕਾਲੀ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਨੇ ਦੇਸ਼ ਭਰ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਇਕ ਮਿਸਾਲ ਕਾਇਮ ਕੀਤੀ ਸੀ। ਉਨ•ਾਂ ਕਿਹਾ ਕਿ ਸ. ਮਨਮੋਹਨ ਸਿੰਘ ਖੁੱਦ ਵਿਸ਼ਵ ਦੇ ਮੰਨੇ-ਪ੍ਰਮੰਨੇ ਅਰਥਸ਼ਾਸਤਰੀ ਹਨ ਪਰ ਵਰਤਮਾਨ ਮੋਦੀ ਸਰਕਾਰ ਪਤਾ ਨਹੀਂ ਕਿਹੜੇ ਅਰਥਸ਼ਾਸਤਰੀਆਂ ਦੀ ਸਲਾਹ ਨਾਲ ਕਿਸਾਨੀ ਕਰਜ਼ਾ ਮੁਆਫੀ ਤੋਂ ਭੱਜ ਰਹੀ ਹੈ।