• 23 ਕਰੋੜ ਦੀ ਲਾਗਤ ਨਾਲ Ñਲਾਂਡਰਾਂ ਜੰਕਸ਼ਨ ਹੋਵੇਗਾ ਨਵੀਨੀਕਰਨ
• ਨਵੀਂ ਦਿੱਲੀ ਤੋਂ ਵਾਇਆ ਅੰਮ੍ਰਿਤਸਰ ਕਟੜਾ ਤੱਕ ਬਣੇਗਾ ਨਿਊ ਗਰੀਨ ਫੀਲਡ ਐਕਸਪ੍ਰੈੱਸਵੇਅ, ਕੌਮੀ ਹਾਈਵੇਅ ਅਥਾਰਟੀ ਵੱਲੋਂ ਕੀਤਾ ਜਾਵੇਗਾ ਨਿਰਮਾਣ
• ਭਾਰਤ ਮਾਲਾ ਸਕੀਮ ਅਧੀਨ ਪੰਜਾਬ ਦੀਆਂ ਅੱਠ ਸੌ ਕਿਲੋਮੀਟਰ ਰਾਜਮਾਰਗ ਬਣੇਗਾ ਚਹੁੰ ਮਾਰਗੀ
• ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਦੁਆਲੇ ਰਿੰਗ ਰੋਡ ਬਣਾਉਣ ਦੀ ਯੋਜਨਾ
• ਕੌਮੀ ਮਹੱਤਵ ਵਾਲੇ ਮੁੱਖ ਰੋਡ ਪ੍ਰਾਜੈਕਟਾਂ ਵਿੱਚ ਕੌਮੀ ਗਰੀਨ ਟ੍ਰਿਬਿਊਨਲ ਦੀ ਪਾਬੰਦੀ ਬਣੀ ਅੜਿੱਕਾ
• ਨਿਰਮਾਣ ਦੀ ਗੁਣਵੱਤਾ ਯਕੀਨੀ ਬਣਾਉਣ ਲਈ ‘ਕੁਆਲਟੀ ਕੰਟਰੋਲ ਵਿੰਗ’ ਨੂੰ ਮਜ਼ਬੂਤ ਕਰਨ ਦੀ ਹਦਾਇਤ
• ਸੜਕਾਂ ਕਿਨਾਰੇ ਲੱਗੇ ਬੋਰਡਾਂ ਉਤੇ ਪੰਜਾਬੀ ਭਾਸ਼ਾ ਨੂੰ ਸਿਖਰ ਉਤੇ ਰੱਖਣ ਦੀ ਹਦਾਇਤ
ਚੰਡੀਗੜ, 5 ਜਨਵਰੀ (ਵਿਸ਼ਵ ਵਾਰਤਾ)- ਸੜਕੀ ਨੈੱਟਵਰਕ ਦੀ ਮਜ਼ਬੂਤੀ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਨੇ ਹਜ਼ਾਰ ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਨੌਂ ਹਜ਼ਾਰ ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਨ ਨੂੰ ਸਿਧਾਂਤਕ ਤੌਰ ‘ਤੇ ਹਰੀ ਝੰਡੀ ਦਿਖਾ ਦਿੱਤੀ। ਨਵੀਂ ਦਿੱਲੀ ਤੋਂ ਕਟੜਾ ਵਾਇਆ ਅੰਮ੍ਰਿਤਸਰ ‘ਨਿਊ ਗਰੀਨ ਫੀਲਡ ਐਕਸਪ੍ਰੈੱਸਵੇਅ’ ਨੂੰ ਵੀ ਛੇਤੀ ਨੇਪਰੇ ਚਾੜਿਆ ਜਾਵੇਗਾ। ਇਸ ਦਾ ਨਿਰਮਾਣ ਕੌਮੀ ਹਾਈਵੇਅਜ਼ ਅਥਾਰਟੀ ਵੱਲੋਂ ਕਰਵਾਇਆ ਜਾਵੇਗਾ। ਇਸੇ ਤਰਾ ਪੰਜਾਬ ਸਰਕਾਰ ਰਾਜ ਦੇ ਸਾਰੇ ਵੱਡੇ ਸ਼ਹਿਰਾਂ ਦੁਆਲੇ ਰਿੰਗ ਰੋਡਜ਼ ਦੇ ਨਿਰਮਾਣ ਦੀ ਵੀ ਤਿਆਰੀ ਵਿੱਚ ਹੈ, ਜਿਸ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਸਰਵੇਖਣ ਵੀ ਕਰਵਾਇਆ ਜਾ ਰਿਹਾ ਹੈ।
ਇਹ ਖ਼ੁਲਾਸਾ ਲੋਕ ਨਿਰਮਾਣ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਵਿਭਾਗ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੰਤਰੀ ਨੇ ਕਿਹਾ ਕਿ ਸਾਲ 2018 ਰਾਜ ਵਿੱਚ ਵੱਡੇ ਪੱਧਰ ਉਤੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਗਵਾਹ ਬਣੇਗਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਵਿੱਚ ਲਿੰਕ ਸੜਕ ਨੈੱਟਵਰਕ ਦੇ ਨਵੀਨੀਕਰਨ ਵਿੱਚ ਨਿੱਜੀ ਦਿਲਚਸਪੀ ਲੈ ਰਹੇ ਹਨ। ਮੰਤਰੀ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਲਾਂਡਰਾ ਜੰਕਸ਼ਨ ਦਾ 23 ਕਰੋੜ ਰੁਪਏ ਦੀ ਲਾਗਤ ਨਾਲ ਛੇਤੀ ਨਵੀਨੀਕਰਨ ਹੋਵੇਗਾ। ਉਨਾ ਕਿਹਾ ਕਿ ਮੁੱਖ ਮੰਤਰੀ ਨੇ ਜ਼ਮੀਨ ਐਕੁਆਇਰ ਕਰਨ ਦੀ ਹਦਾਇਤ ਕਰ ਦਿੱਤੀ ਹੈ ਅਤੇ ਇਸ ਪ੍ਰਾਜੈਕਟ ਉਤੇ ਅਗਲੇ ਵਿੱਤੀ ਵਰਾ ਵਿੱਚ ਕੰਮ ਸ਼ੁਰੂ ਹੋਵੇਗਾ।
ਲੋਕ ਨਿਰਮਾਣ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੀਡਬਲਯੂਡੀ ਮੰਤਰੀ ਨੇ ਕਿਹਾ ਕਿ ਇਹ ਲਿੰਕ ਸੜਕਾਂ ਵਾਲੇ ਪ੍ਰਾਜੈਕਟ ਵਿੱਚ ਮੰਡੀ ਬੋਰਡ ਦੇ ਅਧੀਨ ਲਿੰਕ ਸੜਕਾਂ ਤੋਂ ਇਲਾਵਾ ਬਾਕੀ ਸੜਕਾਂ ਨੂੰ ਲਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਉਦੋਂ ਬੂਰ ਪਿਆ, ਜਦੋਂ ਨਵੀਂ ਦਿੱਲੀ ਤੋਂ ਕਟੜਾ ਵਾਇਆ ਅੰਮ੍ਰਿਤਸਰ ਤੱਕ ‘ਨਿਊ ਗਰੀਨ ਫੀਲਡ ਐਕਸਪ੍ਰੈੱਸਵੇਅ’ ਨੂੰ ਪ੍ਰਵਾਨਗੀ ਮਿਲ ਗਈ। ਇਸ ਐਕਸਪ੍ਰੈੱਸਵੇਅ ਦਾ ਨਿਰਮਾਣ ਕੌਮੀ ਹਾਈਵੇਅਜ਼ ਅਥਾਰਟੀ ਵੱਲੋਂ ਕਰਵਾਇਆ ਜਾਵੇਗਾ। ਇਸ ਪ੍ਰਾਜੈਕਟ ਲਈ ਥਾਂ ਦੀ ਛੇਤੀ ਨਿਸ਼ਾਨਦੇਹੀ ਹੋਵੇਗੀ। ਮੰਤਰੀ ਨੇ ਕਿਹਾ ਕਿ ਇਸੇ ਤਰ•ਾਂ ‘ਭਾਰਤ ਮਾਲਾ ਸਕੀਮ’ ਅਧੀਨ ਹਾਈਵੇਅਜ਼ ਅਥਾਰਟੀ ਵੱਲੋਂ 800 ਕਿਲੋਮੀਟਰ ਰਾਜਮਾਰਜਗਾਂ ਨੂੰ ਚਹੁੰ ਮਾਰਗੀ ਕੌਮੀ ਮਾਰਗ ਅਧੀਨ ਲਿਆ ਜਾਵੇਗਾ। ਇਸ ਪ੍ਰਾਜੈਕਟ ਉਤੇ ਵੀ ਕੰਮ ਛੇਤੀ ਸ਼ੁਰੂ ਹੋਵੇਗਾ।
ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਵੱਡੇ ਸੜਕ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਵਿੱਚ ਦੇਰੀ ਬਾਰੇ ਪੁੱਛਣ ਉਤੇ ਮੁੱਖ ਇੰਜਨੀਅਰ ਸ੍ਰੀ ਏ.ਕੇ. ਸਿੰਗਲਾ ਨੇ ਕਿਹਾ ਕਿ ਕੌਮੀ ਗਰੀਨ ਟ੍ਰਿਬਿਊਨਲ ਵੱਲੋਂ ਦਰੱਖਤ ਵੱਢਣ ਉਤੇ ਲਾਈ ਪਾਬੰਦੀ ਕਾਰਨ ਇਨਾਂ ਪ੍ਰਾਜੈਕਟਾਂ ਵਿੱਚ ਦੇਰੀ ਹੋਈ ਹੈ। ਉਨਾਂ ਕਿਹਾ ਕਿ ਜਿੱਥੇ ਵੀ ਜੰਗਲਾਤ ਬਾਰੇ ਮਨਜ਼ੂਰੀ ਮਿਲ ਗਈ ਹੈ, ਉਨਾਂ ਥਾਵਾਂ ਉਤੇ ਸਾਰੇ ਪ੍ਰਾਜੈਕਟਾਂ ਉਤੇ ਕੰਮ ਚੱਲ ਰਿਹਾ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਰਾਜ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਪਰ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਚੱਲ ਰਹੇ ਪ੍ਰਾਜੈਕਟਾਂ ਵਿੱਚ ਦੇਰੀ ਹੋ ਰਹੀ ਹੈ ਕਿਉਂਕਿ ਫੰਡ ਜਾਰੀ ਹੋਣ ਵਿੱਚ ਅੜਿੱਕਾ ਆ ਰਿਹਾ ਹੈ।
ਕੌਮੀ ਮਾਰਗਾਂ ਦੇ ਨਵੀਨੀਕਰਨ ਦੀ ਸਮੀਖਿਆ ਕਰਦਿਆਂ ਮੰਤਰੀ ਨੇ ਇਨਾਂ ਨੂੰ 31 ਦਸੰਬਰ 2018 ਤੱਕ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨਾਂ ਸੜਕਾਂ ਉਤੇ ਲੱਗੇ ਬੋਰਡਾਂ ਉਤੇ ਪੰਜਾਬੀ ਭਾਸ਼ਾ ਨੂੰ ਸਿਖਰ ਉਤੇ ਰੱਖਣਾ ਵੀ ਯਕੀਨੀ ਬਣਾਉਣ ਲਈ ਕਿਹਾ। ਮੀਟਿੰਗ ਵਿੱਚ ਵਿਭਾਗ ਦੇ ਵੱਖ ਵੱਖ ਵਿੰਗਾਂ ਦੇ ਸਾਰੇ ਮੁੱਖ ਇੰਜਨੀਅਰਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਹੁਸਨ ਲਾਲ ਵੀ ਹਾਜ਼ਰ ਸਨ। ਸਾਰੇ ਮੁੱਖ ਇੰਜਨੀਅਰਾਂ ਨੇ ਵਿਸਤਾਰ ਨਾਲ ਪਾਵਰ ਪੁਆਇੰਟ ਪ੍ਰੈਜੈਨਟੇਸ਼ਨ ਵਿੱਚ ਲਿੰਕ ਸੜਕਾਂ, ਕੌਮੀ ਮਾਰਗਾਂ, ਇਮਾਰਤਾਂ ਅਤੇ ਬੁਨਿਆਦੀ ਢਾਂਚੇ ਦੇ ਹੋਰ ਪ੍ਰਾਜੈਕਟਾਂ ਉਤੇ ਕੰਮ ਦੀ ਪ੍ਰਗਤੀ ਬਾਰੇ ਦੱਸਿਆ।
ਪੀਡਲਬਯੂਡੀ ਮੰਤਰੀ ਨੇ ਤਰੱਕੀਆਂ ਲਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਵੀ ਸਮਾਂਬੱਧ ਤਰੀਕੇ ਨਾਲ ਕਰਵਾਉਣ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਸੜਕਾਂ, ਇਮਾਰਤਾਂ ਤੇ ਪੁਲਾਂ ਦੇ ਨਿਰਮਾਣ ਵਿੱਚ ਗੁਣਵੱਤਾ ਯਕੀਨੀ ਬਣਾਉਣ ਲਈ ਵਿਭਾਗ ਦੇ ‘ਕੁਆਲਟੀ ਕੰਟਰੋਲ ਵਿੰਗ’ ਨੂੰ ਮਜ਼ਬੂਤ ਕਰਨ ਲਈ ਵੀ ਹਦਾਇਤ ਕੀਤੀ ਗਈ।
ਮੀਟਿੰਗ ਵਿੱਚ ਮੁੱਖ ਇੰਜਨੀਅਰ ਕੌਮੀ ਹਾਈਵੇਅਜ਼ ਏ.ਕੇ. ਸਿੰਗਲਾ, ਮੁੱਖ ਇੰਜਨੀਅਰ ਉੱਤਰੀ ਸ੍ਰੀ ਅਰਵਿੰਦਰ ਸਿੰਘ, ਮੁੱਖ ਇੰਜਨੀਅਰ ਦੱਖਣੀ ਸ੍ਰੀ ਸਤੀਸ਼ ਗੁਪਤਾ, ਮੁੱਖ ਇੰਜਨੀਅਰ ਪੀਆਰਬੀਡੀਬੀ ਮੁਕੇਸ਼ ਗੋਇਲ ਅਤੇ ਮੁੱਖ ਇੰਜਨੀਅਰ ਕੇਂਦਰੀ ਸ੍ਰੀ ਜੇ.ਐਸ. ਮਾਨ ਵੀ ਸ਼ਾਮਲ ਸਨ।