ਇਲਾਹਾਬਾਦ— ਯੋਗੀ ਸਰਕਾਰ ਸੱਤਾ ‘ਚ ਆਉਣ ਤੋਂ ਬਾਅਦ ਕੰਮਕਾਜ ਨੂੰ ਲੈ ਕੇ ਕਾਫੀ ਠੋਸ ਦਿਖਾਈ ਦੇ ਰਿਹਾ ਹੈ। ਇਸ ਮੌਕੇ ‘ਤੇ ਹੁਣ ਯੂ. ਪੀ. ‘ਚ ਧਾਰਮਿਕ ਸਥਾਨਾਂ ‘ਤੇ ਬਿਨਾਂ ਆਗਿਆ ਤੋਂ ਵੱਜਣ ਵਾਲੇ ਲਾਊਡਸਪੀਕਰਾਂ ‘ਤੇ ਪੂਰੀ ਤਰ੍ਹਾਂ ਰੋਕ ਲਗਾਵੇਗੀ। ਪ੍ਰਦੇਸ਼ ਦੇ ਆਈ. ਜੀ. ਲਾਅ ਐਂਡ ਆਰਡਰ ਨੇ ਹਾਈਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਯੂ. ਪੀ. ਦੇ ਸਾਰੇ ਜ਼ਿਲਿਆਂ ਦੇ ਪੁਲਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਧਾਰਮਿਕ ਸਥਾਨਾਂ ‘ਤੇ ਬਿਨਾਂ ਆਗਿਆ ਲੱਗੇ ਹੋਏ ਲਾਊਡਸਪੀਕਰ ਹਟਾਏ ਜਾਣਗੇ।
ਦੱਸਣਾ ਚਾਹੁੰਦੇ ਹਾਂ ਕਿ ਹਾਈਕੋਰਟ ਯੂ.ਪੀ. ਸਰਕਾਰ ‘ਤੇ ਸਵਾਲ ਕੀਤਾ ਸੀ ਕਿ ਕਿਸ ਦੇ ਹੁਕਮ ‘ਤੇ ਲਾਊਡਸਪੀਕਰ ਵੱਜ ਰਹੇ ਹਨ। ਜਿਸ ਤੋਂ ਬਾਅਦ ਕੋਰਟ ਦੀ ਲਖਨਊ ਬੇਂਚ ਨੇ ਮੰਦਿਰ, ਮਸਜਿਦ ‘ਚ ਲਾਊਡਸਪੀਕਰ ਵਜਾਉਣ ਨੂੰ ਲੈ ਕੇ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ ‘ਤੇ ਯੂ.ਪੀ. ਦੇ ਗ੍ਰਹਿ ਸਕੱਤਰ, ਮੁੱਖ ਸਕੱਤਰ ਅਤੇ ਰਾਸ਼ਟਰੀ ਗਰੀਨ ਅਥਾਰਟੀ ਦੇ ਮੁਖੀ ਨੂੰ ਤਲਬ ਕੀਤਾ ਗਿਆ ਸੀ।
ਕੋਰਟ ਨੇ ਦੱਸਿਆ ਕਿ ਕਿਸੇ ਵੀ ਖਾਸ ਮੌਕੇ ‘ਤੇ ਸਰਵਜਨਿਕ ਤੌਰ ‘ਤੇ ਲਾਊਡਸਪੀਕਰ ਵਜਾਉਣ ਤੋਂ ਪਹਿਲਾਂ ਪ੍ਰਸ਼ਾਸ਼ਨ ਤੋਂ ਆਗਿਆ ਲੈਣੀ ਹੋਵੇਗੀ ਅਤੇ ਤੈਅ ਸ਼ਰਤਾਂ ਨਾਲ ਲਾਊਡਸਪੀਕਰ ਵਜਾਉਣ ਦੀ ਆਗਿਆ ਮਿਲੇਗੀ। ਕੋਰਟ ਨੇ ਕਿਹਾ ਕਿ ਧੁਨੀ ਪ੍ਰਦੂਸ਼ਣ, 2000 ਦੇ ਮੁਤਾਬਕ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਪੀਕਰ ਵੱਜਣ ਦੀ ਆਗਿਆ ਨਹੀਂ ਹੈ, ਫਿਰ ਯੂ. ਪੀ. ਸਰਕਾਰ ਇਸ ਦਾ ਪਾਲਨ ਕਿਉਂ ਨਹੀਂ ਕਰ ਰਹੀ ਹੈ।
ਕੋਰਟ ਨੇ ਸਖ਼ਤ ਰੁਖ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਲਾਅ ਐਂਡ ਆਰਡਰ ਆਈ.ਜੀ. ਨੇ ਐੈੱਸ.ਪੀ.-ਐੈੱਸ.ਐੈੱਸ.ਪੀ. ਨੂੰ ਹੁਕਮ ਜਾਰੀ ਕਰਕੇ ਕਿਹਾ ਕਿ ਹਾਈਕੋਰਟ ਦੇ ਹੁਕਮ ਦੀ ਪਾਲਣਾ ਕੀਤੀ ਜਾਵੇ। ਇਸ ਪ੍ਰਦੇਸ਼ ਦੇ ਸਾਰੇ ਜਿਲਿਆਂ ‘ਚ ਸਰਕੂਲਰ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਸਾਫ ਤੌਰ ‘ਤੇ ਕਿਹਾ ਗਿਆ ਹੈ ਕਿ ਬਿਨਾਂ ਆਗਿਆ ਧਾਰਮਿਕ ਸਥਾਨਾਂ ‘ਤੇ ਲਾਊਡਸਪੀਕਰ ਨਹੀਂ ਵੱਜਣਗੇ। ਹਾਈਕੋਰਟ ਦੇ ਹੁਕਮ ਤੋਂ ਬਾਅਦ ਆਈ. ਜੀ. ਨੇ ਸਾਰੇ ਜ਼ਿਲਿਆਂ ਦੇ ਪੁਲਸ ਅਧਿਕਾਰੀਆਂ ਨੂੰ ਕੋਰਟ ਨੇ ਇਸ ਹੁਕਮ ਨਾਲ ਜਾਣੂ ਕਰਵਾ ਦਿੱਤਾ ਹੈ।