ਫਰੀਦਕੋਟ : ਫਰੀਦਕੋਟ ਵਿਖੇ ਅੱਜ ਇੱਕ ਕਰਜ਼ਈ ਕਿਸਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ| ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਹਿਲ ਦੇ ਕਿਸਾਨ ਗੁਰਦੇਵ ਸਿੰਘ, ਜਿਸ ਦੇ ਸਿਰ 20 ਲੱਖ ਰੁਪਏ ਦਾ ਕਰਜ਼ਾ ਸੀ| ਇਸ ਕਰਜ਼ੇ ਕਾਰਨ ਗੁਰਦੇਵ ਸਿੰਘ ਕਾਫੀ ਪ੍ਰੇਸ਼ਾਨ ਸੀ| ਇਸ ਦੌਰਾਨ ਜਦੋਂ ਕਰਜ਼ਾ ਮੁਆਫੀ ਸੂਚੀ ਵਿਚ ਉਸ ਦਾ ਨਾਮ ਨਹੀਂ ਆਇਆ ਤਾਂ ਉਸ ਨੇ ਖੇਤ ਦੀ ਖੂਹੀ ਵਿਚ ਲਟਕ ਕੇ ਆਤਮ ਹੱਤਿਆ ਕਰ ਲਈ|