ਨਵੀਂ ਦਿੱਲੀਂ ਨਵੇਂ ਸਾਲ ‘ਚ ਬੀ. ਸੀ. ਸੀ. ਆਈ. ਭਾਰਤੀ ਟੀਮ ਦੇ ਖਿਡਾਰੀਆਂ ਲਈ ਨਵੀਂ ਸੌਗਾਤ ਲੈ ਕੇ ਆਵੇਗੀ। ਬੀ. ਸੀ. ਸੀ. ਆਈ. ਜਲਦ ਹੀ ਸਾਲ 2018-19 ਦੇ ਨਵੇਂ ਕਾਨਟ੍ਰੈਕਟ ਦਾ ਐਲਾਨ ਕਰਨ ਵਾਲੀ ਹੈ। ਇਸ ‘ਚ ਭਾਰਤੀ ਖਿਡਾਰੀਆਂ ਲਈ ਇਹ ਕਿਸੇ ਲਾਟਰੀ ਤੋਂ ਘੱਟ ਨਹੀਂ ਹੈ ਪਰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਝਟਕਾ ਲੱਗ ਸਕਦਾ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਬੀ. ਸੀ. ਸੀ. ਆਈ. ਇਸ ਨਵੇਂ ਕਾਨਟ੍ਰੈਕਟ ਦੇ ਤਹਿਤ ਖ਼ਿਡਾਰੀਆਂ ਦੇ ਸ਼੍ਰੇਣੀ ‘ਚ ਬਦਲਾਅ ਕਰ ਸਕਦੀ ਹੈ। ਇਸ ‘ਚ ਬੀ. ਸੀ. ਸੀ. ਆਈ. ਧੋਨੀ ਨੂੰ ਏ. ਲਿਸਟ ਦੀ ਸੂਚੀ ਤੋਂ ਹਟਾ ਕੇ ਬੀ. ‘ਚ ਲਿਆ ਸਕਦਾ ਹੈ।
ਬੀ. ਸੀ. ਸੀ. ਆਈ. ਹੁਣ ਤੱਕ ਖਿਡਾਰੀਆਂ ਤਿੰਨ ਸੂਚੀਆਂ ਏ, ਬੀ ਅਤੇ ਸੀ ‘ਚ ਰੱਖਦੀ ਸੀ ਪਰ ਹੁਣ ਇਸ ‘ਚ ਵੀ ਬਦਲਾਅ ਕਰ ਕੇ ਇਸ ਨੂੰ ਚਾਰ ਸੂਚੀਆਂ ‘ਚ ਵੰਡੇਗੀ ਜਿਸ ‘ਚ ਏ+, ਏ, ਬੀ. ਅਤੇ ਸੀ ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਲਈ ਸਿਰਫ਼ ਵਨ ਡੇ ਅਤੇ ਟੀ-20 ਖੇਡਦਾ ਹੈ। ਇਸ ‘ਚ ਉਸ ਦੀ ਸੂਚੀ ‘ਚ ਬਦਲਾਅ ਹੋਣਾ ਲਗਭਗ ਤੈਅ ਹੈ। ਬੀ. ਸੀ. ਸੀ. ਆਈ. ਹੁਣ ਤੱਕ ਸੂਚੀ ਏ ‘ਚ ਆਉਣ ਵਾਲੇ ਖਿਡਾਰੀਆਂ ਨੂੰ ਸਲਾਨਾ 2 ਕਰੋੜ ਰੁਪਏ ਦਾ ਭੁਗਤਾਨ ਕਰਦੀ ਹੈ ਜਦਕਿ ‘ਬੀ’ ਸੂਚੀ ਦੇ ਖਿਡਾਰੀਆਂ ਨੂੰ 1 ਕਰੋੜ ਅਤੇ ‘ਸੀ’ ‘ਚ ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ। ਕੋਚ ਰਵੀ ਸ਼ਾਸਤਰੀ ਅਤੇ ਮਹਿੰਦਰ ਸਿੰਘ ਧੋਨੀ ਨੇ ਖਿਡਾਰੀਆਂ ਦੀ ਸਲਾਨਾ ਤਨਖਾਹ ‘ਚ ਵਾਧੇ ਦੇ ਸਿਲਸਿਲੇ ‘ਚ ਸੀ. ਓ. ਏ, ਦੇ ਪ੍ਰਧਾਨ ਵਿਨੋਜ ਰਾਅ ਨਾਲ ਮੁਲਾਕਾਤ ਵੀ ਕੀਤੀ ਸੀ।
ਪਿਛਲੇ ਸੀਜ਼ਨ ‘ਚ ਖਿਡਾਰੀਆਂ ਦੀ ਸੂਚੀ
ਏ ਸੂਚੀ ਂ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਰਵੀਚੰਦਰਨ ਅਸ਼ਵਿਨ, ਅਜਿੰਕਿਆ ਰਹਾਣੇ, ਚੇਤੇਸ਼ਵਰ ਪੁਜਾਰਾ, ਰਵਿੰਦਰ ਜਡੇਜਾ, ਮੁਰਲੀ ਵਿਜੈ.
ਬੀ. ਸੂਚੀਂ ਰੋਹਿਤ ਸ਼ਰਮਾ, ਕੇ ਐਲ ਰਾਹੁਲ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਰਿਧੀਮਾਨ ਸਾਹਾ, ਜਸਪ੍ਰੀਤ ਬੁਮਰਾਹ,
ਸੀ ਸੂਸੀਂ ਸ਼ਿਖਰ ਧਵਨ, ਅੰਬਾਤੀ ਰਾਇਡੂ, ਅਮਿਤ ਮਿਸ਼ਰਾ, ਮਨੀਸ਼ ਪਾਂਡੇ, ਅਕਸ਼ਰ ਪਟੇਲ, ਕਰੁਣ ਨਾਇਰ, ਹਰਦਿਕ ਪੰਡਯਾ, ਕੇਦਾਰ ਯਾਦਵ, ਯੂਜਵਿੰਦਰ ਚਹਲ, ਪਾਰਥਿਵ ਪਟੇਲ, ਜੈਯੰਤ ਯਾਦਵ, ਮਨਦੀਪ ਸਿੰਘ, ਧਵਲ ਕੁਲਕਰਨੀ, ਸ਼ਾਰਦੁਲ ਠਾਕੁਰ, ਰਿਸ਼ਭ ਪੰਤ।