ਨਵੀਂ ਦਿੱਲੀਂ ਹਾਲ ਹੀ ਵਿਚ ਰਿਕੀ ਪੋਂਟਿੰਗ ਨੇ ਇਹ ਬਿਆਨ ਦਿੱਤਾ ਸੀ ਕਿ ਆਸਟਰੇਲੀਆ ਟੀਮ ਨੂੰ ਟੀ20 ਕ੍ਰਿਕਟ ਵਿਚ ਸਫ਼ਲ ਹੋਣ ਲਈ ਅਜੇ ਕਈ ਮੁਸ਼ਕਲਾਂ ਨੂੰ ਪਾਰ ਕਰਨਾ ਹੈ। ਪੋਂਟਿੰਗ ਦਾ ਮੰਨਣਾ ਹੈ ਕਿ ਟੀ20 ਕ੍ਰਿਕਟ ਨੂੰ ਲੈ ਕੇ ਆਸਟਰੇਲੀਆ ਟੀਮ ਦੇ ਬੇਸਿਕਸ ਵਿਚ ਗਲਤੀਆਂ ਹਨ ਅਤੇ ਹੁਣ ਪੋਂਟਿੰਗ ਨੂੰ ਇੰਗਲੈਂਡ ਅਤੇ ਨਿਊਜ਼ੀਲੈਂਡ ਖਿਲਾਫ਼ ਤਿਕੋਣੀ ਟੀ20 ਸੀਰੀਜ਼ ਲਈ ਆਸਟਰੇਲੀਆ ਦਾ ਅਸਿਸਟੈਂਟ ਟੀ20 ਕੋਚ ਬਣਾ ਦਿੱਤਾ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਅੱਜ ਇਸਦਾ ਐਲਾਨ ਕੀਤਾ। ਪੋਂਟਿੰਗ ਬਤੌਰ ਅਸਿਸਟੈਂਟ ਕੋਚ ਮੁੱਖ ਕੋਚ ਡੈਰਨ ਲੇਹਮੇਨ ਨਾਲ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਬਤੌਰ ਮੁੱਖ ਕੋਚ ਲੇਹਮੇਨ ਦਾ ਕਾਂਟਰੈਕਟ 2019 ਵਿਚ ਖਤਮ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਇਸਨੂੰ ਅੱਗੇ ਵਧਾਉਣ ਦੀ ਖਾਹਿਸ਼ ਸਾਫ਼ ਨਹੀਂ ਕੀਤੀ ਹੈ।
ਅਜਿਹੇ ਵਿਚ ਪੋਂਟਿੰਗ ਆਸਟਰੇਲੀਆ ਦੇ ਮੁੱਖ ਕੋਚ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ।
ਪੋਂਟਿੰਗ ਪਹਿਲਾਂ ਵੀ ਆਸਟਰੇਲੀਆਈ ਟੀ20 ਟੀਮ ਨਾਲ ਕੰਮ ਕਰ ਚੁੱਕੇ ਹਨ। ਪਿਛਲੇ ਸਾਲ ਸ਼੍ਰੀਲੰਕਾ ਖਿਲਾਫ਼ ਤਿੰਨ ਮੈਚਾਂ ਦੀ ਟੀ20 ਸੀਰੀਜ ਦੌਰਾਨ ਪੋਂਟਿੰਗ ਆਸਟਰੇਲੀਆ ਟੀਮ ਨਾਲ ਜੁੜੇ ਸਨ। ਆਪਣੀ ਇਸ ਨਵੀਂ ਜ਼ਿੰਮੇਦਾਰੀ ਦੇ ਬਾਰੇ ਵਿਚ ਗੱਲ ਕਰਦੇ ਹੋਏ ਪੋਂਟਿੰਗ ਨੇ ਕਿਹਾ,””ਪਿਛਲੇ ਸਾਲ ਸ਼੍ਰੀਲੰਕਾ ਖਿਲਾਫ਼ ਸੀਰੀਜ਼ ਦੌਰਾਨ ਟੀਮ ਦੇ ਕੰਮ ਕਰਨ ‘ਚ ਮੈਨੂੰ ਕਾਫ਼ੀ ਮਜ਼ਾ ਆਇਆ ਅਤੇ ਮੈਂ ਇਕ ਵਾਰ ਫ਼ਿਰ ਡੈਰਨ ਨਾਲ ਮਿਲ ਕੇ ਟੀਮ ਨਾਲ ਕੰਮ ਕਰਨ ਨੂੰ ਉਤਸੁਕ ਹਾਂ।””
ਪੋਂਟਿੰਗ ਨੇ ਅੱਗੇ ਕਿਹਾ,””ਬਤੌਰ ਕੁਮੈਂਟੇਟਰ ਬਿਗ ਬੈਸ਼ ਲੀਗ ਦੇਖਣ ਦੌਰਾਨ ਮੈਨੂੰ ਵਿਖਾ ਕਿ ਸਾਡੇ ਕੋਲ ਇਸ ਫ਼ਾਰਮੇਟ ਲਈ ਕਿੰਨੇ ਪ੍ਰਤਿਭਾਸ਼ੀਲ ਖਿਡਾਰੀ ਹਨ ਅਤੇ ਇਸ ਤਰ੍ਹਾਂ ਦੀ ਤਿਕੋਣੀ ਸੀਰੀਜ਼ ਸਾਡੇ ਖਿਡਾਰੀਆਂ ਲਈ ਖੇਡਣ ਦਾ ਇਕ ਤਰੀਕਾ ਤਿਆਰ ਕਰਨ ਵਿਚ ਮਦਦ ਕਰੇਗੀ।
ਤਿੰਨ ਦੇਸ਼ਾਂ ਦਰਮਿਆਨ ਹੋਣ ਵਾਲੀ ਇਸ ਟੀ20 ਸੀਰੀਜ਼ ਵਿਚ ਆਸਟਰੇਲੀਆ ਨਿਊਜ਼ੀਲੈਂਡ ਖਿਲਾਫ਼ 3 ਫ਼ਰਵਰੀ ਅਤੇ 16 ਫ਼ਰਵਰੀ ਨੂੰ ਦੋ ਮੈਚ ਖੇਡੇਗੀ। ਉਥੇ ਹੀ 7 ਅਤੇ 10 ਫ਼ਰਵਰੀ ਨੂੰ ਇੰਗਲੈਂਡ ਖਿਲਾਫ਼ ਦੋ ਟੀ20 ਮੈਚ ਹੋਣਗੇ।