ਚੰਡੀਗੜ – ਲੱਚਰ, ਅਸ਼ਲੀਲ, ਹਿੰਸਾਂ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਗੀਤ ਗਾਉਣ ਵਾਲੇ ਗਾਇਕ ਸ਼ੈਰੀ ਮਾਨ ਨੂੰ ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਸਫਾਈ ਅਭਿਆਨ ਦੇ ਅੰਬੈਸਡਰ ਵੱਜੋਂ ਹਟਾਉਣ ਦੀ ਸ਼ਾਲਾਘਾ ਕਰਦੇ ਇਪਟਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਪੰਜਾਬੀ ਸਭਿਆਚਾਰ ਨੂੰ ਗੰਧਲਾ ਕਰਨ ਵਾਲੇ ਗਾਇਕ ਵਾਤਾਵਰਣ ਨੂੰ ਕਿਵੇਂ ਸਾਫ-ਸੁਥਰਾ ਰੱਖਣ ਲਈ ਹੋਕਾ ਦੇ ਸਕਦੇ ਹਨ। ਕਿਵੇਂ ਸਫਾਈ ਅਭਿਆਨ ਦੇ ਅੰਬਸੈਡਰ ਬਣ ਸਕਦੇ ਹਨ। ਚੰਡੀਗੜ੍ਹ ਪ੍ਰਸ਼ਾਸ਼ਨ ਦੇ ਇਸ ਕਦਮ ਦੇ ਬਹੁਤ ਹੀ ਦੂਰ ਰਸ ਸਿੱਟੇ ਨਿਕਲਣਗੇ।ਸ਼ੈਰੀ ਮਾਨ ਨੇ ਨੌਜਵਾਨੀ ਅਤੇ ਸਮਾਜ ਨੂੰ ਗੂੰਮਰਾਹ ਕਰਨ ਵਾਲੇ ਕਈ ਗੀਤ ਗਾਏ ਹਨ।