ਫ਼ਿਲਮੀਂ ਪਰਦੇ ‘ਤੇ ਗੰਭੀਰ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਨਵਾਜ਼ੂਦੀਨ ਸਿੱਦੀਕੀ ਸਿਲਵਰ ਸਕਰੀਨ ‘ਤੇ ਸ਼ਿਵ ਸੈਨਾ ਪ੍ਰਮੁੱਖ ਸੁਰਗਵਾਸੀ ਬਾਲਾਸਾਹਿਬ ਠਾਕਰੇ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ। ਬਾਲਾਸਾਹਿਬ ਠਾਕਰੇ ਦੇ ਜੀਵਨ ‘ਤੇ ਫ਼ਿਲਮ ‘ਠਾਕਰੇ’ ਫ਼ਿਲਮ ਬਣਨ ਜਾ ਰਹੀ ਹੈ। ਇਸ ਫ਼ਿਲਮ ਨੂੰ ਸ਼ਿਵ ਸੈਨਾ ਨੇਤਾ ਸੰਜੈ ਰਾਉਤ ਬਣਾ ਰਹੇ ਹਨ ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇਤਾ ਅਭਿਜੀਤ ਪਾਂਸੇ ਨਿਰਦੇਸ਼ਤ ਕਰਣਗੇ। ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਨਵਾਜ਼ੂਦੀਨ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਨ੍ਹਾਂ ਨੂੰ ਬਾਲ ਠਾਕਰੇ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ ਕਿਉਂਕਿ ਬਾਲ ਠਾਕਰੇ ਦੀ ਭੂਮਿਕਾ ਸੰਸਾਰ ਦਾ ਕੋਈ ਵੀ ਅਦਾਕਾਰ ਨਿਭਾਉਣੀ ਪਸੰਦ ਕਰੇਗਾ। ਕਿਉਂਕਿ ਉਹ ਇਕ ਖ਼ਾਸ ਸ਼ਖ਼ਸੀਅਤ ਮੰਨੇ ਜਾਂਦੇ ਸਨ।