ਨਵੀਂ ਦਿੱਲੀਂ ਸਟਾਰ ਕਰਿਕਟਰ ਹਰਭਜਨ ਸਿੰਘ ਨੂੰ ਉੱਤਰ ਖੇਤਰ ਟੀ-20 ਜ਼ੋਨਲ ਲੀਗ ਲਈ ਪੰਜਾਬ ਟੀਮ ਦਾ ਕਪਤਾਨ ਬਣਾਇਆ ਗਿਆ ਹੈ । ਯੁਵਰਾਜ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ । ਇਹ ਟੂਰਨਾਂਮੈਂਟ 21 ਜਨਵਰੀ ਨੂੰ ਸ਼ੁਰੂ ਹੋਵੇਗਾ। ਜ਼ੋਨਲ ਲੀਗ ਦੀਆਂ ਦੋ ਟਾਪ ਟੀਮਾਂ ਸਈਅਦ ਮੁਸ਼ਤਾਕ ਅਲੀ ਸੁਪਰ ਲੀਗ ਵਿੱਚ ਖੇਡਣਗੀਆਂ।
ਪੰਜਾਬ ਦੀ ਸੀਨੀਅਰ ਚੋਣ ਕਮੇਟੀ ਦੀ ਬੈਠਕ ਵਿੱਚ ਇਸ ਲੀਗ ਲਈ ਸੂਬੇ ਦੀ ਟੀਮ ਦੀ ਚੋਣ ਕੀਤੀ ਗਈ । ਬੈਠਕ ਦੀ ਪ੍ਰਧਾਨਗੀ ਚੋਣ ਕਮੇਟੀ ਚੇਅਰਮੈਨ ਯਸ਼ਪਾਲ ਸ਼ਰਮਾ ਨੇ ਕੀਤੀ । ਟੀ-20 ਜ਼ੋਨਲ ਲੀਗ ਦੇ ਮੁਕਾਬਲੇ ਦਿੱਲੀ ਦੇ ਫ਼ਿਰੋਜ਼ ਸ਼ਾਹ ਕੋਟਲਾ ਵਿੱਚ ਖੇਡੇ ਜਾਣੇ ਹਨ । ਪੰਜਾਬ ਦਾ ਪਹਿਲਾ ਮੈਚ ਦਿੱਲੀ ਦੇ ਖਿਲਾਫ਼ 9 ਜਨਵਰੀ ਨੂੰ ਹੋਵੇਗਾ । ਪੰਜਾਬ ਟੀਮ ਦਾ ਦੂਜਾ ਮੈਚ 10 ਜਨਵਰੀ ਨੂੰ ਸਰਵਿਸ ਦੀ ਟੀਮ ਦੇ ਨਾਲ ਹੋਵੇਗਾ । ਪੰਜਾਬ ਦੀ ਟੀਮ ਨੂੰ 12 ਜਨਵਰੀ ਨੂੰ ਹਰਿਆਣਾ, 14 ਜਨਵਰੀ ਨੂੰ ਜੰ?ਮੂ -ਕਸ਼?ਮੀਰ ਅਤੇ 15 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਦੀ ਟੀਮ ਦੇ ਖਿਲਾਫ਼ ਖੇਡਣਾ ਹੈ । ਜ਼ੋਨਲ ਲੀਗ ਦੀਆਂ ਟਾਪ ਦੀਆਂ ਦੋ ਟੀਮਾਂ ਸਈਅਦ ਮੁਸ਼ਤਾਕ ਅਲੀ ਸੁਪਰ ਲੀਗ ਵਿੱਚ ਖੇਡਣਗੀਆਂ । ਜ਼ੋਨਲ ਲੀਗ 21-27 ਜਨਵਰੀ ਨੂੰ ਹੋਵੇਗਾ।
ਪੰਜਾਬ ਦੀ ਟੀਮ
ਹਰਭਜਨ ਸਿੰਘ (ਕਪਤਾਨ), ਯੁਵਰਾਜ ਸਿੰਘ (ਉਪ ਕਪਤਾਨ), ਅਭੀਸ਼ੇਕ ਗੁਪਤਾ (ਵਿਕੇਟ ਕੀਪਰ), ਮਨਦੀਪ ਸਿੰਘ, ਮਨਨ ਵੋਹਰਾ, ਗੁਰਕੀਰਤ ਮਾਨ, ਅਨਮੋਲਪ੍ਰੀਤ ਸਿੰਘ, ਸਨਵੀਰ ਸਿੰਘ, ਸਿੱਧਾਰਥ ਕੌਲ, ਮਨਪ੍ਰੀਤ ਗਰੇਵਾਲ, ਸੰਦੀਪ ਸ਼ਰਮਾ, ਬਲਤੇਜ ਸਿੰਘ, ਵਿਨੈ ਚੌਧਰੀ, ਮਯੰਕ, ਸ਼ਰਦ ਲੁੰਬਾ ਅਤੇ ਬਰਿੰਦਰ ਸਰਨ ।