ਨਵੀ ਦਿੱਲੀ – ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਦੇ ਮੌਜੂਦਾ 4 ਜੱਜਾਂ ਨੇ ਪ੍ਰੈਸ ਕਾਨਫ਼ਰੰਸ ਕੀਤੀ। ਪ੍ਰੈੱਸ ਕਾਨਫ਼ਰੰਸ ‘ਚ ਜਸਟਿਸ ਚੇਲਮੇਸ਼ਵਰ ਨੇ ਕਿਹਾ ਸੁਪਰੀਮ ਕੋਰਟ ਦਾ ਪ੍ਰਸ਼ਾਸਨ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ, ਜੇ ਅਜਿਹਾ ਚੱਲਦਾ ਰਿਹਾ ਤਾਂ ਲੋਕੰਤਰਿਕ ਪਰਿਸਥਿਤੀ ਠੀਕ ਨਹੀਂ ਰਹੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮੁੱਦੇ ਉੱਤੇ ਚੀਫ ਜਸਟੀਸ ਨਾਲ ਗੱਲ ਕੀਤੀ ਪਰ ਉਨ੍ਹਾਂ ਨੇ ਸਾਡੀ ਗੱਲ ਨਹੀਂ ਸੁਣੀ।ਸੁਪਰੀਮ ਕੋਰਟ ਦੇ ਇਨ੍ਹਾਂ ਜੱਜਾਂ ਵਿਚ ਜੱਜ ਕੁਰੀਅਨ ਜੋਸੇਫ, ਜੇ. ਚੇਲਮੇਸ਼ਵਰ, ਰੰਜਜਨ ਗੋਗਈ ਤੇ ਮਾਦਾਨ ਲੋਕੋਰ ਸ਼ਾਮਲ ਸਨ ।