ਨਵੀਂ ਦਿੱਲੀ — ਦਿੱਲੀ ਵਿਚ ਗਣਤੰਤਰ ਦਿਵਸ ‘ਤੇ ਵੱਡਾ ਅੱਤਵਾਦੀ ਹਮਲਾ ਹੋਣ ਦੀ ਸਾਜਿਸ਼ ਦਾ ਪਤਾ ਲੱਗਾ ਹੈ। ਸੁਰੱਖਿਆ ਏਜੰਸੀਆਂ ਨੂੰ ਜਾਮਾ ਮਸਜਿਦ ਇਲਾਕੇ ‘ਚ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਹੈ। ਦਿੱਲੀ ਪੁਲਸ ਨੇ ਰਾਜਧਾਨੀ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।
ਖੁਫੀਆ ਏਜੰਸੀਆਂ ਨੇ ਇਕ ਕਾਲ ਇੰਟਰਸੈਪਟ ਕਰਨ ਤੋਂ ਬਾਅਦ ਦਿੱਲੀ ਪੁਲਸ ਨੂੰ ਇੰਨਪੁਟ ਭੇਜਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਦਿੱਲੀ ਦੇ ਜਾਮਾ ਮਸਜਿਦ ਇਲਾਕੇ ‘ਚ 3 ਸ਼ੱਕੀ ਲੋਕ ਲੁਕੇ ਹੋਏ ਹਨ। ਇਹ ਤਿੰਨੋਂ 26 ਜਨਵਰੀ ਨੂੰ ਕਿਸੇ ਵੱਡੇ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਹਨ।