ਨਵੀਂ ਦਿੱਲੀ— ਸ਼ੀਆ ਸੈਂਟਰਲ ਬੋਰਡ ਦੇ ਪ੍ਰਧਾਨ ਵਸੀਮ ਰਿਜਵੀ ਨੂੰ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਵੱਲੋਂ ਧਮਕੀ ਮਿਲੀ ਹੈ। ਉਨ੍ਹਾਂ ਨੂੰ ਇਹ ਧਮਕੀ ਮਦਰੱਸਾ ਸਿੱਖਿਆ ਦੀ ਅਲੋਚਨਾ ਕਰਨ ‘ਤੇ ਮਿਲੀ ਹੈ। ਇਸ ਨੂੰ ਲੈ ਕੇ ਰਿਜਵੀ ਨੇ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਰਿਜਵੀ ਨੇ ਦਾਊਦ ਖਿਲਾਫ ਨਾਮਜ਼ਦ ਰਿਪੋਰਟ ਦਰਜ ਕਰਵਾਈ ਹੈ। ਰਿਜਵੀ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਸ਼ਨੀਵਾਰ ਦੇਰ ਰਾਤ ਉਨ੍ਹਾਂ ਨੂੰ ਫੋਨ ਆਇਆ। ਫੋਨ ਕਰਨ ਵਾਲੇ ਅਣਜਾਣ ਵਿਅਕਤੀ ਨੇ ਖੁਦ ਨੂੰ ‘ਡੀ ਕੰਪਨੀ’ ਦਾ ਆਦਮੀ ਦੱਸਿਆ ਅਤੇ ‘ਭਾਈ’ ਦੇ ਨਾਮ ‘ਤੇ ਧਮਕੀ ਦਿੱਤੀ। ਰਿਜਵੀ ਨੇ ਕਿਹਾ ਕਿ ਫੋਨ ਨੇਪਾਲ ਤੋਂ ਆਇਆ ਸੀ। ਉਸ ਵਿਅਕਤੀ ਨੇ ਮਦਰੱਸਿਆਂ ਦੇ ਮਾਮਲੇ ‘ਚ ਚੱਲ ਰਹੇ ਵਿਵਾਦ ਨੂੰ ਲੈ ਕੇ ਦਾਊਦ ਵਲੋਂ ਧਮਕਾਇਆ ਕਿ ਜਲਦੀ ਮੌਲਾਨਾਂ ਤੋਂ ਉਹ ਮਾਫੀ ਮੰਗਣ, ਨਹੀਂ ਤਾਂ ਉਨ੍ਹਾਂ ਵੱਲੋਂ ਪਰਿਵਾਰ ਨੂੰ ਬੰਬ ਧਮਾਕੇ ਨੂੰ ਉਡਾ ਦਿੱਤਾ ਜਾਵੇਗਾ।
ਰਿਜਵੀ ਨੇ ਕਿਹਾ ਕਿ ਇਸ ਫੋਨ ਨਾਲ ਸਾਬਿਤ ਹੁੰਦਾ ਹੈ ਕਿ ਕੁਝ ਕੱਟਰਪੰਥੀਆਂ ਮੁੱਲਾਵਾਂ ਦੇ ਤਾਰ ਸਿੱਧੇ ਤੌਰ ‘ਤੇ ਦਾਊਦ ਨਾਲ ਜੁੜੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਫੋਨ ਦੀ ਕਾਲ ਦੀ ਰਿਕਾਰਡਿੰਗ ਅਜੇ ਵੀ ਉਨ੍ਹਾਂ ਦੇ ਕੋਲ ਮੌਜ਼ੂਦ ਹੈ। ਦੱਸਣਾ ਚਾਹੁੰਦੇ ਹਾਂ ਕਿ ਰਿਜਵੀ ਨੇ ਮਦਰੱਸਾ ਸਿੱਖਿਆ ਖਿਲਾਫ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਬਾਕਾਇਦਾ ਚਿੱਠੀ ਲਿਖੀ ਸੀ। ਉਨ੍ਹਾਂ ਨੇ ਮਦਰੱਸਿਆਂ ਸਿੱਖਿਆ ਦੀ ਜਗ੍ਹਾ ਸਾਰੇ ਮਦਰੱਸਿਆਂ ਨੂੰ ਸੀ.ਬੀ.ਐੱਸ.ਈ. ਜਾਂ ਆਈ.ਈ.ਐੈੱਸ.ਈ. ਸਕੂਲਾਂ ਨਾਲ ਐਫੀਲੀਏਟ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਜਮਾਤ-ਏ-ਉਲੇਮਾ-ਏ-ਹਿੰਦ ਨੇ ਵਸੀਮ ਰਿਜਵੀ ‘ਤੇ 20 ਕਰੋੜ ਦਾ ਮਾਨਹਾਨੀ ਦਾ ਮੁਕੱਦਮਾ ਠੋਕ ਦਿੱਤਾ। ਨਾਲ ਹੀ ਉਨ੍ਹਾਂ ਅੱਗੇ ਮਾਫੀ ਮੰਗਣ ਦੀ ਸ਼ਰਤ ਵੀ ਰੱਖੀ। ਜਮਾਤ-ਏ-ਉਲੇਮਾ-ਏ-ਹਿੰਦ ਨੇ ਇਸ ਬਾਰੇ ‘ਚ ਕਿਹਾ ਸੀ ਕਿ ਰਿਜਵੀ ਨੇ ਪੀ.ਐੈੱਮ. ਨੂੰ ਜੋ ਚਿੱਠੀ ਲਿੱਖੀ ਹੈ, ਉਸ ‘ਚ ਬੇਹੱਦ ਅਪਮਾਨਜਨਕ ਗੱਲਾਂ ਲਿਖੀਆਂ ਗਈਆਂ ਹਨ ਅਤੇ ਇਸ ਚਿੱਠੀ ਦੀ ਵਜ੍ਹਾ ਨਾਲ ਮਦਰੱਸਿਆਂ ਦਾ ਮੁਸਲਮਾਨਾਂ ਦੀ ਦਿੱਖ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।