ਨਵੀਂ ਦਿੱਲੀ— ਇਜਰਾਈਲ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅੱਜ 6 ਦਿਨਾਂ ਯਾਤਰਾ ‘ਤੇ ਭਾਰਤ ਪਹੁੰਚ ਗਏ ਹਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਪ੍ਰੋਟੋਕਾਲ ਤੋੜ ਕੇ ਖੁਦ ਇਜਰਾਈਲ ਪ੍ਰਧਾਨਮੰਤਰੀ ਦਾ ਸਵਾਗਤ ਕਰਨ ਲਈ ਏਅਰਪੋਰਟ ਪਹੁੰਚ ਗਏ ਹਨ। ਮੋਦੀ ਦੇ ਦਫ਼ਤਰ ‘ਚ ਇਜਰਾਈਲ ਪੀ.ਐੈੱਮ. ਦਾ ਇਹ ਪਹਿਲਾਂ ਦੌਰਾ ਹੈ। ਉਨ੍ਹਾਂ ਦੀ ਯਾਤਰਾ ਅਜਿਹਾ ਸਮੇਂ ‘ਚ ਹੋ ਰਹੀ ਹੈ, ਜਦੋਂ ਭਾਰਤ ਅਤੇ ਇਜਰਾਈਲ ਅਤੇ ਸੰਬੰਧਾਂ ਦੀ 25ਵੀਂ ਵਰ੍ਹੇਗੰਢ ਮਨਾ ਰਹੇ ਹਨ।