ਅਮੇਠੀ — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਸੰਸਦੀ ਖੇਤਰ ਅਮੇਠੀ ‘ਚ ਦੋ ਦਿਨਾਂ ਦੌਰੇ ‘ਤੇ ਪੁੱਜੇ ਹਨ। ਇਥੇ ਉਨ੍ਹਾਂ ਨੂੰ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਗੌਰੀਗੰਜ ‘ਚ ਇਕੱਠੇ ਹੋਏ ਸੈਕੜਿਆਂ ਦੀ ਸੰਖਿਆ ‘ਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਕਿਸਾਨ ਇਲਾਕੇ ਦੇ ਵਿਕਾਸ ਨੂੰ ਲੈ ਕੇ ਉਨ੍ਹਾਂ ਨਾਲ ਕਾਫੀ ਨਾਰਾਜ਼ ਹਨ। ਅੱਜ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਹੁਲ ਗਾਂਧੀ ਇਸ ਰਸਤੇ ‘ਤੋਂ ਆ ਰਹੇ ਹਨ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨ ਝੰਡੇ ਅਤੇ ਬੈਨਰ ਲੈ ਕੇ ਖੜ੍ਹੇ ਹੋ ਗਏ।
ਵਿਰੋਧ ਕਾਰਨ ਰਾਹੁਲ ਨੇ ਬਦਲਿਆ ਰੂਟ
ਭਾਰੀ ਸੰਖਿਆ ‘ਚ ਕਿਸਾਨਾਂ ਦੇ ਵਿਰੋਧ ਅਤੇ ਸੁਰੱਖਿਆ ਦੇ ਮੱਦੇਨਜ਼ਰ ਰਾਹੁਲ ਗਾਂਧੀ ਦਾ ਰੂਟ ਬਦਲ ਦਿੱਤਾ ਗਿਆ। ਪਹਿਲੇ ਉਨ੍ਹਾਂ ਦਾ ਪ੍ਰੋਗਰਾਮ ਮੁਸਾਫਿਰਖਾਨਾ ਤੋਂ ਬਾਅਦ ਗੌਰੀਗੰਜ ਦਾ ਸੀ। ਹੁਣ ਗੌਰੀਗੰਜ ਦੇ ਪ੍ਰੋਗਰਾਮ ਨੂੰ ਬਦਲ ਦਿੱਤਾ ਗਿਆ ਹੈ।
ਰਾਹੁਲ ਗਾਂਧੀ ਹੋਏ ਨਾਰਾਜ਼
ਰੂਟ ਬਦਲ ਜਾਣ ਤੋਂ ਨਾਰਾਜ਼ ਰਾਹੁਲ ਗਾਂਧੀ ਕਾਫਿਲਾ ਛੱਡ ਪੈਦਲ ਹੀ ਗੌਰੀਗੰਜ ਲਈ ਰਵਾਨਾ ਹੋ ਗਏ।