ਸ਼੍ਰੀਨਗਰ— ਅਨੰਤਨਾਗ ਜ਼ਿਲੇ ‘ਚ ਖਾਂਦਰੂ ਇਲਾਕੇ ‘ਚ ਫੌਜ ਦੇ ਹਥਿਆਰ ਡਿਪੂ ‘ਚ ਅਚਾਨਕ ਹੀ ਧਮਾਕਾ ਹੋ ਗਿਆ। ਇਸ ਧਮਾਕੇ ‘ਚ ਦੋ ਕਸ਼ਮੀਰ ਮਜ਼ਦੂਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦੀ ਪਛਾਣ ਬਿਲਾਲ ਅਹਿਮਦ ਅਤੇ ਗੁਲਜਾਰ ਅਹਿਮਦ ਦੇ ਰੂਪ ‘ਚ ਹੋਈ ਹੈ। ਦੋਵਾਂ ਜ਼ਖਮੀਆਂ ਨੂੰ ਅਨੰਤਨਾਗ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਉਨ੍ਹਾਂ ਦੀ ਗੰਭੀਰ ਹਾਲਤ ਦੇਖਦੇ ਹੋਏ, ਉਨ੍ਹਾਂ ਨੂੰ ਸ਼੍ਰੀਨਗਰ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਧਮਾਕੇ ਦੇ ਕਾਰਨਾਂ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ।