ਸਬਸਿਡੀ ਦਾ ਪੈਸਾ ਮੁਸਲਿਮ ਲੜਕੀਆਂ ਦੀ ਸਿੱਖਿਆ ਉਤੇ ਖਰਚ ਕੀਤਾ ਜਾਵੇਗਾ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਹਜ ਯਾਤਰੀਆਂ ਨੂੰ ਮਿਲਣ ਵਾਲੀ ਸਬਸਿਡੀ ਖਤਮ ਕਰਨ ਦਾ ਐਲਾਨ ਕੀਤਾ ਹੈ| ਇਹ ਫੈਸਲਾ ਇਸੇ ਸਾਲ ਤੋਂ ਲਾਗੂ ਹੋ ਜਾਵੇਗਾ|
ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸਬਸਿਡੀ ਦਾ ਪੈਸਾ ਮੁਸਲਿਮ ਲੜਕੀਆਂ ਦੀ ਸਿੱਖਿਆ ਉਤੇ ਖਰਚ ਕੀਤਾ ਜਾਵੇਗਾ|
ਇਸ ਸਬੰਧੀ ਘੱਟ ਗਿਣਤੀਆਂ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਹਰ ਸਾਲ ਸਰਕਾਰ ਵੱਲੋਂ ਹਜ ਸਬਸਿਡੀ ਦੇ ਰੂਪ ਵਿਚ 700 ਕਰੋੜ ਰੁਪਏ ਦਿੱਤੇ ਜਾਂਦੇ ਸਨ| ਉਨਾਂ ਕਿਹਾ ਕਿ ਇਸ ਸਾਲ 1.75 ਲੱਖ ਤੋਂ ਵੱਧ ਹਜ ਯਾਤਰੀ ਮੱਕਾ ਜਾਣਗੇ|
ਵਰਣਨਯੋਗ ਹੈ ਕਿ ਸੁਪਰੀਮ ਕੋਰਟ ਨੇ ਸਾਲ 2012 ਵਿਚ ਕੇਂਦਰ ਸਰਕਾਰ ਨੂੰ ਆਦੇਸ ਦਿੱਤਾ ਸੀ ਕਿ ਹਜ ਯਾਤਰਾ ਸਬਸਿਡੀ ਨੂੰ ਖਤਮ ਕੀਤਾ ਜਾਵੇ|