ਚੰਡੀਗੜ – ਮਾਰਕਫੈਡ ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਸਮਰਾ ਨੇ ਅੱਜ ਮਾਰਕਫੈਡ ਦੇ ਮੁੱਖ ਦਫ਼ਤਰ ਵਿਖੇ ਮਾਰਕਫੈਡ ਵਲੋਂ ਤਿਆਰ ਕੀਤੀਆਂ ਵਸਤਾਂ ਦੀਆਨਲਾਇਨ ਖ੍ਰੀਦ ਲਈ ”ਮਾਰਕਫੈਡ ਸੋਹਣਾ ਐਪ” ਨੂੰ ਜਾਰੀ ਕੀਤਾ ਹੈ। ਇਸ ਮੌਕੇ ਸਮਰਾ ਨੇ ਮਾਰਕਫੈਡ ਵਲੋ ਤਿਆਰ ਕੀਤੀਆਂ ਵਸਤਾਂ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰਵਿੱਚ ਪਾਏ ਯੋਗਦਾਨ ਅਤੇ ਖਰੀਦਦਾਰਾਂ ਲਈ ਸਮੇਂ-ਸਮੇਂ ‘ਤੇ ਨਵੀਆਂ ਵਸਤਾਂ ਨੂੰ ਪੇਸ਼ ਕਰਨ ਲਈ ਸ਼ਲਾਘਾ ਵੀ ਕੀਤੀ।
ਇਸ ਮੌਕੇ ਵਧੀਕ ਮੁੱਖ ਸਕੱਤਰ ਕਾਰਪੋਰੇਸ਼ਨ ਸ੍ਰੀ ਡੀ.ਪੀ. ਰੈਡੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਐਪ ਰਾਹੀਂ ਜਾਰੀ ਕਰਨ ਨਾਲ ਆਮ ਲੋਕਮਾਰਕਫੈਡ ਵਲੋਂ ਤਿਆਰ ਕੀਤੀਆਂ ਜਾਂਦੀਆਂ ਵੱਖ ਵੱਖ ਖਾਣ ਵਾਲੀਆਂ ਵਸਤਾਂ ਦੀ ਖ੍ਰੀਦ ਆਨਲਾਇਨ ਕਰ ਸਕਦੇ ਹਨ ਜਿਸ ਨਾਲ ਸਮੇਂ ਦੀ ਬੱਚਤ ਵੀ ਹੋਵੇਗੀ ਅਤੇ ਉਹਨਾਂਨੂੰ ਲਾਇਨ ਵਿੱਚ ਲੱਗਣ ਜਾਂ ਆਉਣ-ਜਾਣ ਦੀ ਜਰੂਰਤ ਨਹੀਂ ਰਹੇਗੀ। ਉਹਨਾਂ ਅੱਗੇ ਦੱਸਿਆ ਕਿ ਹਾਲ ਦੀ ਘੜੀ ਇਸ ਐਪ ਰਾਹੀਂ ਟ੍ਰਾਈਸਿਟੀ ਖੇਤਰ ਚੰਡੀਗੜਖ਼,ਪੰਚਕੂਲਾ ਅਤੇ ਮੋਹਾਲੀ ਦੇ ਆਮ ਲੋਕ ਖਰੀਦਦਾਰੀ ਕਰ ਸਕਣਗੇ ਅਤੇ ਵੱਖ ਵੱਖ ਉਤਪਾਦਾਂ ‘ਤੇ 15 ਫੀਸਦੀ ਤੱਕ ਦੀ ਛੋਟ ਵੀ ਪ੍ਰਾਪਤ ਕਰ ਸਕਦੇ ਹਨ।
ਸ੍ਰੀ ਰੈਡੀ ਨੇ ਦੱਸਿਆ ਕਿ ਇਹ ਮਾਰਕਫੈਡ ਦੇ ਸੋਹਣਾ ਉਤਪਾਦਾਂ ਦੀ ਆਨਲਾਇਨ ਵੀਕਰੀ ਲਈ ਲਈ ਪੰਜਾਬ ਸਟੇਟ ਕੋਆਪਰੇਟਿਵ ਸਪਲਾਈ ਐਂਡਮਾਰਕੀਟਿੰਗ ਫੈਡਰੇਸ਼ਨ ਲਿਮ. ਦੀ ਅਧਿਕਾਰਤ ਮੋਬਾਇਲ ਐਪਲੀਕੇਸ਼ਨ ਹੈ ਅਤੇ ਸੂਬੇ ਦੇ ਹੋਰ ਸਹਿਕਾਰੀ ਅਦਾਰੇ ਵੀ ਆਪਣੇ ਵਲੋਂ ਤਿਆਰ ਵਸਤਾਂ ਨੂੰ ਆਨਲਾਈਨ ਵੇਚਣਲਈ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਈ-ਕਾਮਰਸ ਗਤੀਵਿਧੀਆਂ ਨੂੰ ਅਪਣਾ ਸਕਦੇ ਹਨ।
ਇਸ ਐਪਲੀਕੇਸ਼ਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਮਾਰਕਫੈਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਇਹ ਐਪਲੀਕੇਸ਼ਨਆਨਲਾਇਨ ਖਰੀਦਦਾਰ ਨੂੰ ਐਸ.ਐਮ.ਐਸ (ਮੋਬਾਈਲ ਸੰਦੇਸ਼) ਅਤੇ ਈ-ਮੇਲ ਰਾਹੀਂ ਬੁੱਕ ਕੀਤੇ ਗਈਆਂ ਵਸਤਾਂ ਦੀ ਦੀ ਰਸੀਦ, ਪਹੁੰਚ, ਆਰਡਰ ਨੂੰ ਰੱਦ ਕਰਨਾ ਅਤੇਉਤਪਾਦ ਦੇ ਭੁਗਤਾਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਏਗੀ। ਉਨਖ਼ਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 1000 ਰੁਪਏ ਦੀ ਪਹਿਲੀ ਵਾਰ ਦੀ ਖਰੀਦ ਤੇ ਹਰੇਕਖਰੀਦਦਾਰ ਨੂੰ 100 ਰੁਪਏ ਦੀ ਛੋਟ ਅਤੇ ਕੁਝ ਪੁਆਇੰਟਸ ਦਿੱਤੇ ਜਾਣਗੇ। ਉਨਖ਼ਾਂ ਦੱਸਿਆ ਕਿ 1000 ਰੁਪਏ ਜਾਂ ਇਸ ਤੋਂ ਵੱਧ ਦੀ ਖਰੀਦ ਕਰਨ ਵਾਲੇ ਨੂੰ ਮੁਫ਼ਤ ਹੋਮਡਲਿਵਰੀ ਕੀਤੀ ਜਾਵੇਗੀ ਅਤੇ ਖਰੀਦਦਾਰ ਆਪਣੀ ਮਰਜ਼ੀ ਮੁਤਾਬਕ ਕਰੈਡਿਟ/ਡੈਬਿਟ ਕਾਰਡ, ਨੈੱਟ ਬੈਂਕਿੰਗ ਜਾਂ ਕੈਸ਼ ਭੁਗਤਾਨ ਦੀ ਸਹੂਲਤ ਦਾ ਫਾਇਦਾ ਲੈ ਸਕਣਗੇ।
ਖਰੀਦੀਆਂ ਵਸਤਾਂ ਦੇ ਭੁਗਤਾਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਥਿੰਦ ਨੇ ਕਿਹਾ ਕਿ ਭੁਗਤਾਨ ਸੇਵਾਵਾਂ ਟ੍ਰਾਈਸਿਟੀ ਵਿੱਚ ਦੋ ਭਾਗਾਂ ਵਿੱਚ ਵੰਡੀਆਂ ਗਈਆਂ ਹਨ।ਪਹਿਲੀ ਦੁਪਿਹਰ 2 ਵਜੇ ਤੱਕ ਅਤੇ ਦੂਜੀ ਸ਼ਾਮ 7 ਵਜੇ ਤੱਕ। ਉਨਖ਼ਾਂ ਦੱਸਿਆ ਕਿ 1 ਵਜੇ ਤੱਕ ਬੁੱਕ ਕੀਤੇ ਗਏ ਆਰਡਰ ਦਾ ਭੁਗਤਾਨ ਉਸੇ ਦਿਨ ਹੀ ਖਰੀਦਦਾਰ ਦੇ ਘਰਹੋ ਜਾਵੇਗਾ।
ਇਸ ਮੌਕੇ ਹੋਰਾਂ ਪਤਵੰਤਿਆਂ ਤੋਂ ਇਲਾਵਾ ਸ੍ਰੀ ਨਿਸ਼ਾਨ ਸਿੰਘ ਸੰਧੂ, ਉਪ ਚੇਅਰਮੈਨ, ਮਾਰਕਫੈਡ, ਸ੍ਰੀ ਏ.ਐਸ. ਬੈਂਸ ਰਜਿਸਟਰਾਰ ਸਹਿਕਾਰੀ ਸਭਾਵਾਂ, ਸ੍ਰੀਬਾਲ ਮੁਕੰਦ ਸ਼ਰਮਾ, ਵਧੀਕ ਮੈਨੇਜਿੰਗ ਡਾਇਰੈਕਟਰ ਮਾਰਕਫੈਡ ਅਤੇ ਕਈ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਸਨ।