ਚੰਡੀਗੜ : ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ ਵਿੱਚ ਅਗਲੇ ਸਾਲ ਸ਼ੁਰੂ ਹੋਣ ਵਾਲੇ ਸੈਸ਼ਨ ਲਈ ਲਏ ਜਾਣ ਵਾਲੇ ਇਮਤਿਹਾਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਨਵਰੀ 2019 ਦੇ ਸੈਸ਼ਨ ਲਈ ਦਾਖਲੇ ਵਾਸਤੇ ਲਿਖਤੀ ਇਮਤਿਹਾਨ ਲਾਲਾ ਲਾਜਪਤ ਰਾਏ ਭਵਨ, ਸੈਕਟਰ15, ਚੰਡੀਗੜ ਵਿਖੇ 01 (ਸੁੱਕਰਵਾਰ) ਅਤੇ 02 (ਸ਼ਨੀਵਾਰ) ਜੂਨ 2018 ਨੂੰ ਹੋਵੇਗਾ।
ਬੁਲਾਰੇ ਅਨੁਸਾਰ ਆਰ.ਆਈ.ਐਮ.ਸੀ. ਵਿਚ ਦਾਖਲੇ ਲਈ 02 ਜਨਵਰੀ 2006 ਤੋਂ 01 ਜੁਲਾਈ 2007 ਦੇ ਵਿਚਕਾਰ ਪੈਦਾ ਹੋਏ ਕੇਵਲ ਲੜਕੇ ਹੀ ਅਰਜੀ ਦੇ ਸਕਦੇ ਹਨ। ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵਿੱਚ 7ਵੀਂ ਜਮਾਤ ਵਿਚ ਪੜਦੇ ਜਾਂ 7ਵੀਂ ਪਾਸ ਹੋਏ ਉਮੀਦਵਾਰ ਨੂੰ ਚੁਣੇ ਜਾਣ ’ਤੇ 8ਵੀਂ ਜਮਾਤ ਵਿਚ ਦਾਖਲਾ ਦਿੱਤਾ ਜਾਵੇਗਾ।ਇਮਿਤਹਾਨ ਦੇ ਲਿਖਤੀ ਹਿੱਸੇ ਵਿਚ ਅੰਗ੍ਰੇਜੀ, ਹਿਸਾਬ ਅਤੇ ਸਾਧਾਰਨ ਗਿਆਨ ਦੇ ਤਿੰਨ ਪੇਪਰ ਹੋਣਗੇ। ਜਿਹੜੇ ਲਿਖਤੀ ਪ੍ਰੀਖਿਆ ਵਿਚ ਪਾਸ ਹੋਣਗੇ, ਉਨਾਂ ਦਾ ਜਬਾਨੀ ਪ੍ਰੀਖਿਆ 04 ਅਕਤੂਬਰ 2018 ਨੂੰ ਹੋਵੇਗਾ।
ਬੁਲਾਰੇ ਅਨੁਸਾਰ ਬਿਨੇ ਪੱਤਰ, ਪ੍ਰਾਸਪੈਕਟਸ ਅਤੇ ਪੁਰਾਣੇ ਪ੍ਰਸ਼ਨ ਪੱਤਰ ਸੈਟ ਕਮਾਂਡੈਂਟ ਆਰ.ਆਈ.ਐਮ.ਸੀ. ਦੇਹਰਾਦੂਨ ਪਾਸੋਂ ਜਨਰਲ ਉਮੀਦਵਾਰ ਲਈ 600/- ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਲਈ555/-ਰੁਪਏ ਦਾ ਬੈਂਕ ਡਰਾਫਟ ਕਮਾਂਡੈਂਟ ਆਰ.ਆਈ.ਐਮ.ਸੀ. ਦੇਹਰਾਦੂਨ ਸਟੇਟ ਬੈਂਕ ਆਫ ਇੰਡੀਆ ਤੇਲ ਭਵਨ (ਕੋਡ01576) ਦੇਹਰਾਦੂਨ) ਭੇਜ਼ ਕੇ ਮੰਗਵਾਏ ਜਾ ਸਕਦੇ ਹਨ।
ਅਨਸੂਚਿਤ/ਅਨਸੁਚਿਤ ਜਨਜਾਤੀਆਂ ਦੇ ਉਮੀਦਵਾਰਾਂ ਨੂੰ ਜਾਤੀ ਸਰਟੀਫਿਕੇਟ ਨਾਲ ਭੇਜਣਾ ਜਰੂਰੀ ਹੈ। ਅਰਜੀ ਦੋ ਪਰਤਾਂ ਵਿਚ ਭੇਜੀ ਜਾਣੀ ਚਾਹੀਦੀ ਹੈ ਜਿਸ ਦੇ ਨਾਲ ਪੰਜ ਪਾਸ ਪੋਰਟ ਸਾਈਜ਼ ਫੋਟੋ ਤੋਂ ਇਲਾਵਾ ਜਿਸ ਸੰਸਥਾ ਵਿੱਚ ਬੱਚਾ ਪੜਦਾ ਹੋਵੇ ਦੁੁਆਰਾ ਤਸਦੀਕਸ਼ੁਦਾ, ਜਨਮ ਸਰਟੀਫਿਕੇਟ, ਰਾਜ ਦਾ ਰਿਹਾਇਸ਼ੀ ਸਰਟੀਫਿਕੇਟ ਅਤੇ ਜਿਥੇ ਬੱਚਾ ਪੜਾਈ ਕਰ ਰਿਹਾ ਹੋਵੇ ਦੁਆਰਾ ਜਾਰੀ ਸਰਟੀਫਿਕੇਟ ਜਿਸ ਵਿੱਚ ਬੱਚੇ ਦੀ ਜਨਮ ਦੀ ਤਰੀਕ ਅਤੇ ਕਲਾਸ ਲਿਖੀ ਹੋਵੇ, ਨਾਲ ਨੱਥੀ ਹੋਣੇ ਜਰੂਰੀ ਹਨ।
ਬੁਲਾਰੇ ਅਨੁਸਾਰ ਮੁਕੰਮਲ ਅਰਜੀਆਂ (ਦੋ ਪਰਤਾਂ ਵਿੱਚ) ਸਮੇਤ ਡਾਕੂਮੈਂਟ, ਡਾਇਰੈਕਟੋਰੇਟ ਰੱਖਿਆਂ ਸੇਵਾਵਾਂ ਭਲਾਈ, ਪੰਜਾਬ, ਪੰਜਾਬ ਸੈਨਿਕ ਭਵਨ ਸੈਕਟਰ 21 ਡੀ, ਚੰਡੀਗੜ ਵਿਖੇ 31 ਮਾਰਚ 2018 ਤੱਕ ਪੁੱਜ ਜਾਣੀਆਂ ਚਾਹੀਦੀਆਂ ਹਨ। ਮਿਤੀ 31 ਮਾਰਚ 2018 ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।