ਜੰਮੂ— ਪਿਛਲੇ 3 ਸਾਲਾਂ ‘ਚ ਕਸ਼ਮੀਰ ਘਾਟੀ ‘ਚ ਅੱਤਵਾਦ ਨਾਲ ਜੁੜੀਆਂ ਘਟਨਾਵਾਂ ‘ਚ 195 ਸੁਰੱਖਿਆਕਰਮੀ ਨੇ ਆਪਣੀ ਜਾਨ ਕੁਰਬਾਨ ਕੀਤੀ ਹੈ। ਇਸ ਗੱਲ ਦਾ ਖੁਲਾਸਾ ਜੰਮੂ ਕਸ਼ਮੀਰ ਸਰਕਾਰ ਨੇ ਵਿਧਾਨ ਪਰਿਸ਼ਦ ‘ਚ ਕੀਤਾ। ਭਾਰਤੀ ਜਨਤਾ ਪਾਰਟੀ ਦੇ ਐੈੱਮ.ਐੈੱਲ.ਸੀ. ਰਮੇਸ਼ ਦੇ ਲਿਖਤ ਪ੍ਰਸ਼ਨ ਦੇ ਉੱਤਰ ‘ਚ ਸੀ.ਐੈੱਮ. ਮਹਿਬੂਬਾ ਨੇ ਵਿਧਾਨ ਪਰਿਸ਼ਦ ਨੂੰ ਦੱਸਿਆ ਘਾਟੀ ‘ਚ ਅੱਤਵਾਦੀ ਘਟਨਾਵਾਂ ‘ਚ 195 ਸੁਰੱਖਿਆ ਕਰਮੀ ਸ਼ਹੀਦ ਹੋਏ ਹਨ। 2017 ‘ਚ 78, 2018 ‘ਚ 43 ਸੁਰੱਖਿਆਕਰਮੀਆਂ ਨੇ ਸ਼ਹਾਦਤ ਪਾਈ ਹੈ।