ਨਵੀਂ ਦਿੱਲੀ— ਭਾਰਤ ਨੇ ਪਰਮਾਣੂੰ ਸਮਰੱਥਾ ਨਾਲ ਲੈੱਸ ਬੈਲੀਸਟਿਕ ਮਿਜ਼ਾਈਲ ‘ਅਗਨੀ-5’ ਦਾ ਸਫਲ ਲਾਂਚ ਕੀਤਾ ਹੈ। ਮਿਜ਼ਾਈਲ ਅਗਨੀ-5 ਦਾ ਅੱਜ ਯਾਨੀ ਵੀਰਵਾਰ ਨੂੰ ਓਡੀਸ਼ਾ ਤੱਟ ਤੋਂ ਦੂਰ ਵ੍ਹੀਲਰ ਟਾਪੂ ਤੋਂ ਲਾਂਚ ਹੋਇਆ। ਜ਼ਿਕਰਯੋਗ ਹੈ ਕਿ ਅਗਨੀ-5 ਇਕੱਠੇ ਕਈ ਹਥਿਆਰ ਲਿਜਾਉਣ ‘ਚ ਸਮਰੱਥ ਹੋਵੇਗਾ ਅਤੇ ਇਹ ਐਂਟੀ ਬੈਲੀਸਟਿਕ ਮਿਜ਼ਾਈਲ ਸਿਸਟਮ ਦੇ ਖਿਲਾਫ ਵੀ ਕਾਰਵਾਈ ਕਰੇਗਾ। ਇਸ ਮਿਜ਼ਾਈਲ ਦੀ ਉੱਚਾਈ 17 ਮੀਟਰ ਅਤੇ ਵਿਆਸ 2 ਮੀਟਰ ਹੈ। ਇਸ ਦਾ ਭਾਰ 50 ਟਨ ਅਤੇ ਇਹ ਡੇਢ ਟਨ ਤੱਕ ਪਰਮਾਣੂੰ ਹਥਿਆਰ ਢੋਹਣ ‘ਚ ਸਮਰੱਥ ਹੈ। ਇਸ ਦੀ ਸਪੀਡ ਆਵਾਜ਼ ਦੀ ਗਤੀ ਨਾਲ 24 ਗੁਣਾ ਵਧ ਹੈ। ਇਹ ਅਗਨੀ ਲੜੀ ਦੀ ਜ਼ਿਆਦਾਤਰ ਆਧੁਨਿਕ ਬੈਲੀਸਟਿਕ ਮਿਜ਼ਾਈਲ ਹੈ, ਜੋ 5 ਹਜ਼ਾਰ ਕਿਲੋਮੀਟਰ ਤੋਂ ਵਧ ਦੀ ਦੂਰੀ ਤੱਕ ਮਾਰ ਕਰ ਸਕਦੀ ਹੈ। ਇਸ ਲਾਂਚ ਨਾਲ ਭਾਰਤ ਦੀ ਸਵਦੇਸ਼ੀ ਮਿਜ਼ਾਈਲ ਯੋਗਤਾਵਾਂ ਅਤੇ ਵਿਰੋਧ ਸ਼ਕਤੀ ‘ਚ ਹੋਰ ਮਜ਼ਬੂਤੀ ਆ ਗਈ ਹੈ।
ਲਾਂਚ ਨੂੰ ‘ਪੂਰਨ ਸਫ਼ਲ’ ਕਰਾਰ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ ਆਧੁਨਿਕ ਮਿਜ਼ਾਈਲ ਨੇ 19 ਮਿੰਟ ਤੱਕ ਉਡਾਣ ਭਰੀ ਅਤੇ 4,900 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਉਨ੍ਹਾਂ ਨੇ ਦੱਸਿਆ ਕਿ ਮਿਜ਼ਾਈਲ ਨੂੰ ਸਵੇਰੇ 9.54 ਵਜੇ ਅਬਦੁਲ ਕਲਾਮ ਟਾਪੂ (ਜਿਸ ਨੂੰ ਵਹੀਲਰ ਟਾਪੂ ਦੇ ਰੂਪ ‘ਚ ਵੀ ਜਾਣਿਆ ਜਾਂਦਾ ਹੈ) ਸਥਿਤ ਇਕਜੁਟ ਪ੍ਰੀਖਣ ਕੇਂਦਰ (ਆਈ.ਟੀ.ਆਰ.) ਦੇ ਲਾਂਚ ਪੈਡ-4 ਤੋਂ ਇਕ ਮੋਬਾਇਲ ਪਲੇਟਫਾਰਮ ‘ਤੇ ਲੱਗੇ ਇਕ ਕੈਨਿਸਟਰ ਲਾਂਚਰ ਨਾਲ ਦਾਗ਼ਿਆ ਗਿਆ। ਸੂਤਰਾਂ ਨੇ ਕਿਹਾ,”ਚਾਰ ਸਫ਼ਲ ਵਿਕਾਸ ਸੰਬੰਧੀ ਲਾਂਚ ਤੋਂ ਬਾਅਦ ਅਗਨੀ-5 ਮਿਜ਼ਾਈਲ ਦਾ ਇਹ ਪਹਿਲਾ ਯੂਜ਼ਰ ਐਸੋਸੀਏਟ ਲਾਂਚ ਹੈ।” ਅਗਨੀ-5 ਦੀ ਰੇਂਜ ‘ਚ ਪੂਰਾ ਚੀਨ ਅਤੇ ਪਾਕਿਸਤਾਨ ਆਏਗਾ। ਅਗਨੀ-5 ਸੀਰੀਜ਼ ਦੀ ਮਿਜ਼ਾਈਲ ਹੈ, ਇਸ ‘ਚ ਅਗਨੀ-1, ਅਗਨੀ-2 ਅਤੇ ਅਗਨੀ-3 ਮਿਜ਼ਾਈਲਾਂ ਵੀ ਸ਼ਾਮਲ ਹਨ। ਇਨ੍ਹਾਂ ਤਿੰਨਾਂ ਮਿਜ਼ਾਈਲਾਂ ਨੂੰ ਪਾਕਿਸਤਾਨ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਗਿਆ ਹੈ, ਜਦੋਂ ਕਿ ਅਗਨੀ-4 ਅਤੇ ਅਗਨੀ-5 ਚੀਨ ਦੇ ਮੱਦੇਨਜ਼ਰ ਤਿਆਰ ਕੀਤਾ ਗਿਆ ਹੈ।