ਠਾਣੇ— ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਆਰ. ਐੱਸ. ਐੱਸ. ਦੇ ਇਕ ਨੇਤਾ ਵਲੋਂ ਉਨ੍ਹਾਂ ਵਿਰੁੱਧ ਦਰਜ ਕਰਵਾਏ ਮਾਣਹਾਨੀ ਦੇ ਮੁਕੱਦਮੇ ਵਿਚ 23 ਅਪ੍ਰੈਲ ਨੂੰ ਠਾਣੇ ਦੀ ਅਦਾਲਤ ਵਿਚ ਪੇਸ਼ ਹੋਣਗੇ। ਰਾਹੁਲ ਦੀ ਬੁੱਧਵਾਰ ਇਸ ਮਾਮਲੇ ਵਿਚ ਭਿਵੰਡੀ ਦੀ ਇਕ ਅਦਾਲਤ ਵਿਚ ਪੇਸ਼ੀ ਸੀ। ਆਰ. ਐੱਸ. ਐੱਸ. ਦੇ ਇਕ ਨੇਤਾ ਨੇ 2014 ਵਿਚ ਚੋਣ ਰੈਲੀ ਦੌਰਾਨ ਉਨ੍ਹਾਂ ਦੀਆਂ ਟਿੱਪਣੀਆਂ ‘ਤੇ ਇਤਰਾਜ਼ ਕਰਦਿਆਂ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ।