ਮਿਨਿਸਟਰ ਨੇ ਕਾਲੇਜਿਸ ਨੂੰ 115 ਕਰੋੜ ਜਾਰੀ ਕਰਨ ਦਾ ਭਰੋਸਾ ਦਿੱਤਾ
ਮੋਹਾਲੀ – ਪੰਜਾਬ ਅਨਏਡਿਡ ਕਾਲੇਜਿਸ ਐਸੋਸਿਏਸ਼ਨ (ਪੁੱਕਾ) ਦਾ ਵਫਦ ਪੁੱਕਾ ਦੇ ਪਜ਼ੀਡੈਂਟ, ਡਾ:ਅੰਸ਼ੂ ਕਟਾਰੀਆ ਦੀ ਪ੍ਰਧਾਨਗੀ ਹੇਠ ਮਾਨਯੋਗ ਮਿਨਿਸਟਰ ਫਾਰ ਸੋਸਲ ਵੈਲਫੇਅਰ, ਸ: ਸਾਧੂ ਸਿੰਘ ਧਰਮਸੋਤ ਨੂੰ ਮਿਲਿਆ ਅਤੇ ਪੋਸਟ ਮੈਟਰਿਕ ਸਕਾਲਰਸ਼ਿਪ (ਪੀਐਮਐਸ) ਫੰਡ ਦੇ ਬਕਾਇਆ 115 ਕਰੋੜ ਜਲਦੀ ਕਰਨ ਦੀ ਮੰਗ ਕੀਤੀ।
ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਤੋ ਗਰੀਨ ਸਿਗਨਲ ਮਿਲਦੇ ਹੀ 115 ਉਹਨਾਂ ਕਾਲੇਜਿਸ ਨੂੰ ਜਲਦੀ ਜਾਰੀ ਹੋ ਜਾਣਗੇ ਜਿਹਨਾਂ ਦਾ ਆਡਿਟ ਪੂਰਾ ਹੋ ਚੁੱਕਾ ਹੈ।
ਇਹ ਵਰਨਣਯੋਗ ਹੈ ਕਿ ਪੰਜਾਬ ਦੇ ਲਗਭਗ 3 ਲੱਖ ਐਸਸੀ ਵਿਦਿਆਰਥੀਆਂ 1100 ਕਰੋੜ ਦਾ ਪੀਐਮਐਸ ਕੇਂਦਰ ਸਰਕਾਰ ਵੱਲ ਬਕਾਇਆ ਹੈ ਜਿਹਨਾਂ ਵਿੱਚੋਂ 115 ਕਰੋੜ ਰਾਜ ਸਰਕਾਰ ਨੂੰ ਜਾਰੀ ਹੋ ਚੁੱਕਾ ਹੈ, 325 ਕਰੌੜ 2015-16 ਦਾ ਬਕਾਇਆ ਹੈ ਅਤੇ 715 ਕਰੌੜ 2016-17 ਦਾ ਅਤੇ 45 ਕਰੋੜ ਰਾਜ ਦਾਇਤਵ ਹੈ।
ਪੁੱਕਾ ਦੇ ਪਰਧਾਨ, ਡਾ:ਅੰਸ਼ੂ ਕਟਾਰੀਆ ਨੇ ਲਿਹਾ ਕਿ 2018-19 ਦੇ ਲਈ ਦਾਖਿਲੇ ਸ਼ੁਰੂ ਹੋ ਚੁੱਕੇ ਹਨ ਅਤੇ ਇਸ ਸਾਲ ਦਾ 500-600 ਕਰੋੜ ਵੀ ਸਰਕਾਰ ਵੱਲ ਬਕਾਇਆ ਹੋ ਜਾਵੇਗਾ।
ਸਰਦਾਰ ਗੁਰਫਤਿਹ ਸਿੰਘ, ਵਾਈਸ ਪ¥ਜ਼ੀਡੈਂਟ, ਪੁੱਕਾ; ਸ: ਗੁਰਕਿਰਤ ਸਿੰਘ, ਜੁਆਇੰਟ ਸੈਕਰੇਟਰੀ-1 ਆਦਿ ਵੀ ਇਸ ਮੋਕੇ ਤੇ ਹਾਜਿਰ ਸਨ।