ਪਟਿਆਲਾ : ਪਟਿਆਲਾ ਦੀ ਐਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਨੇ ਅੱਜ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਮਈ 2017 ਵਿਚ ਮਾਰੇ ਗਏ ਅਲੀ ਨਵਾਜ਼ ਦੇ ਕੇਸ ਦਾ ਨਿਪਟਾਰਾ ਕਰਦਿਆਂ ਧਾਰਾ 302, 148, 149, 201 ਆਈ.ਪੀ.ਸੀ ਵਿਚ ਨਾਮਜ਼ਦ ਸਲੀਮ ਖਾਨ, ਹਰਜਿੰਦਰ ਖਾਨ, ਗੁਰਪ੍ਰੀਤ ਗੋਪੀ, ਆਸ਼ੂ ਸ਼ਰਮਾ ਉਰਫ ਸੋਨੂੰ ਅਤੇ ਪ੍ਰਿੰਸ ਸਿੰਘ ਨੂੰ ਪਟਿਆਲਾ ਦੇ ਨੌਜਵਾਨ ਸੀਨੀਅਰ ਐਡਵੋਕੇਟ ਸਚਿਨ ਸ਼ਰਮਾ ਅਤੇ ਹੋਰਨਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪੰਜਾਂ ਦੋਸ਼ੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ|