ਚੰਡੀਗੜ੍ਹ — 25 ਅਗਸਤ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਕੋਰਟ ‘ਚੋਂ ਭਜਾਉਣ ਦੀ ਸਾਜਿਸ਼ ‘ਚ ਗ੍ਰਿਫਤਾਰ 4 ਲੋਕਾਂ ਦੀ ਪਟੀਸ਼ਨ ‘ਤੇ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ‘ਚ ਸੁਣਵਾਈ ਹੋਈ। ਇਸ ‘ਚ ਕੋਰਟ ਨੇ ਖਰੈਤੀ ਲਾਲ, ਗੋਪਾਲ ਇੰਸਾ, ਪ੍ਰਦੀਪ ਇੰਸਾ ਅਤੇ ਵਿਕਰਮ ਇੰਸਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਜ਼ਮਾਨਤ ਰੱਦ ਹੋਣ ਤੋਂ ਬਾਅਦ ਕੋਰਟ ਨੇ ਇੰਨ੍ਹਾਂ ਚਾਰਾਂ ਨੂੰ ਆਤਮ-ਸਮਰਪਣ ਅਤੇ ਜਾਂਚ ‘ਚ ਸ਼ਾਮਲ ਹੋਣ ਲਈ ਕਿਹਾ ਹੈ।

ਪੁਲਸ ਨੇ ਇਨ੍ਹਾਂ ਸਾਰੇ ਦੋਸ਼ੀਆਂ ਦੀ ਜ਼ਮਾਨਤ ਨੂੰ ਕੈਂਸਿਲ ਕਰਨ ਲਈ ਕਿਹਾ ਸੀ। ਪੁਲਸ ਦੇ ਅਨੁਸਾਰ ਇਹ ਲੋਕ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ। ਇਸ ਲਈ ਇੰਨ੍ਹਾਂ ਦੀ ਜ਼ਮਾਨਤ ਰੱਦ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਰਾਮ ਰਹੀਮ ਨੂੰ ਕੋਰਟ ‘ਚ ਭਜਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਇਨ੍ਹਾਂ ਚਾਰਾਂ ‘ਤੇ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼ ਘੜਣ ਦਾ ਦੋਸ਼ ਹੈ। ਇਹ ਲੋਕ ਜ਼ਮਾਨਤ ‘ਤੇ ਚਲ ਰਹੇ ਸਨ। ਹੁਣ ਕੋਰਟ ਨੇ ਸੁਣਵਾਈ ਦੌਰਾਨ ਇਨ੍ਹਾਂ ਦਾ ਜ਼ਮਾਨਤ ਰੱਦ ਕਰ ਦਿੱਤੀ ਹੈ ਅਤੇ ਆਤਮ-ਸਮਰਪਣ ਕਰਨ ਲਈ ਕਿਹਾ ਹੈ।