ਗੁਰੂਗ੍ਰਾਮ : ਬਾਲੀਵੁੱਡ ਫਿਲਮ ‘ਪਦਮਾਵਤ’ ਨੂੰ ਭਾਵੇਂ ਹਰੀ ਝੰਡੀ ਮਿਲ ਗਈ ਹੈ, ਪਰ ਫਿਰ ਵੀ ਇਸ ਫਿਲਮ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਹੈ| ਕੱਲ੍ਹ ਜਿੱਥੇ ਅਹਿਮਦਾਬਾਦ ਵਿਖੇ ਇਸ ਫਿਲਮ ਦੇ ਖਿਲਾਫ ਹਿੰਸਕ ਪ੍ਰਦਰਸ਼ਨ ਹੋਇਆ, ਉਥੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਸੋਹਣਾ ਰੋਡ ਉਤੇ ਪ੍ਰਦਰਸ਼ਨਕਾਰੀਆਂ ਨੇ ਇੱਕ ਬੱਸ ਨੂੰ ਅੱਗ ਲਗਾ ਦਿੱਤੀ| ਦੱਸਣਯੋਗ ਹੈ ਕਿ ਇਹ ਫਿਲਮ ਭਲਕੇ 25 ਜਨਵਰੀ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ|
ਇਸ ਦੌਰਾਨ ਭੜਕੀ ਭੀੜ ਨੇ ਇੱਕ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ| ਇਸ ਤੋਂ ਇਲਾਵਾ ਪੱਥਰਬਾਜ਼ੀ ਹੋਣ ਦੀ ਵੀ ਸੂਚਨਾ ਮਿਲੀ ਹੈ|