ਸਮੱਗਰੀ : ਇੱਕ ਕੱਪ ਚੌਲ, ਅੱਧਾ ਕੱਪ ਚਿੱਟੇ ਮਾਂਹ ਦੀ ਦਾਲ, ਲੂਣ ਸੁਆਦ ਅਨੁਸਾਰ।
ਬਣਾਉਣ ਦੀ ਵਿਧੀ : ਚੌਲਾਂ ਅਤੇ ਦਾਲ ਨੂੰ ਅਲੱਗ-ਅਲੱਗ 5-6 ਘੰਟਿਆਂ ਲਈ ਭਿਓਂ ਦਿਓ। ਫ਼ਿਰ ਮਿਕਸਰ ਵਿੱਚ ਦੋਹਾਂ ਨੂੰ ਚੰਗੀ ਤਰ੍ਹਾਂ ਪੀਸ ਲਓ। ਖਮੀਰ ਆਉਣ ਲਈ ਇਸਨੂੰ ਸਾਰੀ ਰਾਤ ਜਾਂ ਫ਼ਿਰ ਘੱਟੋ-ਘੱਟ 12 ਘੰਟਿਆਂ ਲਈ ਢੱਕ ਕੇ ਰੱਖ ਦਿਓ। ਜੇ ਮਿਸ਼ਰਣ ਕਾਫ਼ੀ ਗਾੜ੍ਹਾ ਹੈ ਤਾਂ ਅੱਧਾ ਕੱਪ ਪਾਣੀ ਮਿਲਾ ਕੇ ਘੋਲ ਨੂੰ ਇਨਸਾਰ ਕਰ ਲਓ। ਇੰਡਲੀ ਦੇ ਬਰਤਨ ਵਿੱਚ ਤੇਲ ਲਗਾ ਕੇ ਘੋਲ ਨੂੰ ਉਸ ਵਿੱਚ ਪਾ ਕੇ 12-14 ਮਿੰਟਾਂ ਤੱਕ ਭਾਫ਼ ‘ਤੇ ਪਕਾਓ। ਬਰਤਨ ਵਿੱਚੋਂ ਕੱਟ ਕੇ ਸਾਂਭਰ ਅਤੇ ਨਾਰੀਅਲ ਦੀ ਚਟਨੀ ਨਾਲ ਪਰੋਸੋ।