ਨਿਮਰਤ ਕੌਰ ਅੱਜ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਫ਼ਿਲਮ ‘ਲੰਚ ਬਾਕਸ’ ਅਤੇ ‘ਏਅਰਲਿਫ਼ਟ’ ਰਾਹੀਂ ਉਹ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਉਸ ਨੇ ਇੱਕ ਅਮਰੀਕੀ ਟੀ ਵੀ ਸੀਰੀਅਲ ‘ਹੋਮਲੈਂਡ’ ‘ਚ ਵੀ ਇੱਕ ਕਿਰਦਾਰ ਨਿਭਾਇਆ ਸੀ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਫ਼ਿਲਮਾਂ ਦੀ ਚੋਣ ਕਿਵੇਂ ਕਰਦੇ ਹੋ?
– ਮੈਂ ਹਮੇਸ਼ਾ ਉਹੀ ਵਿਸ਼ਾ ਚੁਣਦੀ ਹਾਂ, ਜੋ ਮੈਨੂੰ ਚੁਣੌਤੀ ਪੂਰਨ ਲੱਗਦਾ ਤੇ ਜਿਹੋ ਜਿਹਾ ਮੈਂ ਪਹਿਲਾਂ ਕਦੇ ਨਾ ਕੀਤਾ ਹੋਵੇ। ਮੈਨੂੰ ਲੱਗਦਾ ਚੀਜ਼ਾਂ ‘ਚ ਹਮੇਸ਼ਾ ਦਿਲਚਸਪੀ ਰਹਿੰਦੀ ਹੈ, ਜੋ ਮੈਨੂੰ ਕੰਫ਼ਰਟ ਜ਼ੋਨ ਤੋਂ ਬਾਹਰ ਲਿਆਵੇ। ਮੈਂ ਹੁਣੇ ਵੈਬ ਸੀਰੀਜ਼ ਸਮਾਪਤ ਕੀਤੀ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਲੀਕ ਤੋਂ ਹਟ ਕੇ ਫ਼ਿਲਮਾਂ ਕਰਨ ਨੂੰ ਮਿਲੀਆਂ ਹਨ। ਮੈਂ ਜਾਣਦੀ ਹਾਂ ਕਿ ਮੇਰੇ ਕੰਮ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।
* ਤੁਹਾਡੇ ਲਈ ਫ਼ਿਲਮ ‘ਲੰਚ ਬਾਕਸ’ ਦਾ ਕੀ ਮਹੱਤਵ ਹੈ?
-‘ਲੰਚ ਬਾਕਸ’ ਮੇਰੇ ਲਈ ਇੱਕ ਵੱਡੇ ਤੋਹਫ਼ੇ ਦੀ ਤਰ੍ਹਾਂ ਹੈ। ਮੈਂ ਇਸ ਨੂੰ ਉਸ ਸਮੇਂ ਸਾਈਨ ਕੀਤਾ ਸੀ, ਜਦੋਂ ਨਵਾਜ਼ੂਦੀਨ ਸਿੱਦੀਕੀ ਅਤੇ ਇਰਫ਼ਾਨ ਖਾਨ ਫ਼ਿਲਮ ਦਾ ਹਿੱਸਾ ਵੀ ਸਨ। ਇਹ ਬਹਤ ਛੋਟੇ ਬਜਟ ਦੀ ਫ਼ਿਲਮ ਸੀ, ਜਿਸ ਨੂੰ ਜ਼ਿਆਦਾ ਸਫ਼ਲਤਾ ਨਹੀਂ ਮਿਲੀ। ਇਸ ਨੇ ਇੱਕ ਅਜਿਹਾ ਇਤਿਹਾਸ ਰਚਿਆ, ਜਿਸ ਦੇ ਬਾਰੇ ਸੋਚਿਆ ਵੀ ਨਹੀਂ ਸੀ। ਇਹ ਮੇਰੇ ਲਈ ਇੱਕ ਸਪੈਸ਼ਲ ਫ਼ਿਲਮ ਰਹੇਗੀ।
* ਬਾਲਾਜੀ ਨਾਲ ਤੁਹਾਡੀ ਵੈੱਬਸ ਸੀਰੀਜ਼ ‘ਟੈਸਟ ਕੇਸ’ ਬਾਰੇ ਦੱਸੋ?
– ਅਸੀਂ ਇਸ ਦੇ 10 ਐਪੀਸੋਡ ਪੂਰੇ ਕਰ ਲਏ ਹਨ। ਇੱਕ ਦਿਖਾਇਆ ਵੀ ਜਾ ਚੁੱਕਾ ਹੈ। ਇਹ ਬਹੁਤ ਚੁਣੌਤੀ ਪੂਰਨ ਭੂਮਿਕਾ ਸੀ ਮੇਰੇ ਲਈ, ਜਿਸ ਨੂੰ ਬੜੀ ਮਿਹਨਤ ਨਾਲ ਪੂਰਾ ਕੀਤਾ ਸੀ। ਇਸ ਵਿੱਚ ਇੱਕ ਬਹੁਤ ਜ਼ਬਰਦਸਤ ਮੈਸੇਜ ਵੀ ਲੁਕਿਆ ਹੈ। ਮੈਨੂੰ ਉਮੀਦ ਹੈ ਕਿ ਸਾਰੇ ਮਰਦ ਤੇ ਔਰਤਾਂ ਇਸ ਨਾਲ ਖੁਦ ਨੂੰ ਜੁੜਿਆ ਮਹਿਸੂਸ ਕਰਨਗੇ। ਇਹ ਫ਼ਿਕਸ਼ਨ ਦਾ ਇੱਕ ਵਧੀਆ ਪੀਸ ਹੈ ਤੇ ਮੇਰੇ ਕਰੀਅਰ ਦਾ ਖਾਸ ਹਿੱਸਾ। ਇਹ ਅਜਿਹੀ ਕੁੜੀ ਦੀ ਕਹਾਣੀ ਹੈ, ਜੋ ਸੈਨਾ ‘ਚ ਕਮਾਂਡੋ ਹੈ। ਪਿਛਲੇ ਸਾਲ ਰਾਸ਼ਟਰਪਤੀ ਨੇ ਐਲਾਨ ਕੀਤਾ ਸੀ ਕਿ ਔਰਤਾਂ ਨੂੰ ਵੀ ਸੈਨਾ ‘ਚ ਲੜਾਕੂ ਅਹੁਦੇ ਦਿੱਤੇ ਜਾਣਗੇ। ਅਸੀਂ ਅਜਿਹੀ ਕਹਾਣੀ ਪਹਿਲਾਂ ਕਦੇ ਨਹੀਂ ਦੇਖੀ।
* ਅਮਰੀਕੀ ਟੀ ਵੀ ਸੀਰੀਅਲ ‘ਹੋਮਲੈਂਡ’ ਦਾ ਤਜਰਬਾ ਕਿਹੋ ਜਿਹਾ ਰਿਹਾ?
– ਬਹੁਤ ਸ਼ਾਨਦਾਰ ਅਨੁਭਵ ਸੀ। ਮੈਂ ਇਸ ਦੇ ਲਈ ਕੇਪਟਾਊਨ ‘ਚ ਚਾਰ ਤੋਂ ਪੰਜ ਮਹੀਨੇ ਤੱਕ ਸ਼ੂਟਿੰਗ ਕੀਤੀ ਸੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਨੁਭਵ ਸੀ, ਜਿਸ ਨਾਲ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੇਰੇ ਸਹਾਇੱਕ ਅਭਿਨੇਤਾ ਵੀ ਸ਼ਾਨਦਾਰ ਸਨ। ਮੈਨੂੰ ਮਾਣ ਹੈ ਕਿ ਇੰਨੇ ਸ਼ਾਨਦਾਰ ਨਿਰਦੇਸ਼ਕਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ।
* ਆਪਣੇ ਨਵੇਂ ਪ੍ਰੋਜੈਕਟ ਬਾਰੇ ਦੱਸੋ?
– ਮੈਂ ‘ਟੈਸਟ ਕੇਸ’ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੀ ਹਾਂ, ਜੋ ਸ਼ਾਇਦ 26 ਜਨਵਰੀ ਨੂੰ ਸ਼ੁਰੁ ਹੋਵੇਗਾ। ਫ਼ਿਲਹਾਲ ਸਿਰਫ਼ ਇੰਨਾ ਕਹਿ ਸਕਦੀ ਹਾਂ ਕਿ ਇਸ ਸਾਲ ਮੇਰੇ ਲਈ ਬਹੁਤ ਕੁਝ ਨਵਾਂ ਹੋਣ ਵਾਲਾ ਹੈ।
* ਤੁਸੀਂ ਆਪਣੇ ਸਮਾਂ ਕੱਢ ਲੈਂਦੇ ਹੋ? ਆਪਣੇ ਫ਼ੈਸ਼ਨ ਬਾਰੇ ਕੀ ਕਹੋਗੇ?
– ਮੈਨੂੰ ਕੰਮ ਤੋਂ ਛੁੱਟੀ ਲੈ ਕੇ ਡਰਾਈਵ ਕਰਨਾ ਅਤੇ ਚੰਗਾ ਭੋਜਨ ਕਰਨਾ ਪਸੰਦ ਹੈ। ਜਦੋਂ ਮੇਰੇ ਕੋਲ ਸਮਾਂ ਹੁੰਦੀ ਹੈ ਤਾਂ ਆਪਣੇ ਦੋਸਤਾਂ ਨਾਲ ਫ਼ਿਲਮਾਂ ਦੇਖਦੀ ਹਾਂ, ਸ਼ਤਰੰਜ ਖੇਡਦੀ ਹਾਂ। ਮੈਂ ਬਹੁਤ ਸੁਸਤ ਹਾਂ, ਪਰ ਵੱਖ-ਵੱਖ ਚੀਜ਼ਾਂ ਨਾਲ ਐਕਸੀਪੈਰੀਮੈਂਟ ਕਰਨਾ ਮੈਨੂੰ ਪਸੰਦ ਹੈ। ਫ਼ੈਸ਼ਨ ਦਾ ਮੇਰਾ ਇੱਕ ਹੀ ਮੰਤਰ ਹੈ ਕਿ ਤੁਹਾਡੇ ਕੋਲ ਇੱਕ ਸ਼ਾਨਦਾਰ ਜੀਂਸ, ਸਨਗਲਾਸਿਸ, ਬੈਲਟ ਅਤੇ ਨਿਊ ਹੀਲਸ ਜ਼ਰੂਰ ਹੋਣ।