ਸਮੱਗਰੀ: 250 ਗ੍ਰਾਮ ਕੇਲਾ ਕੱਚਾ, 100 ਗ੍ਰਾਮ ਬੀਨਜ਼ (ਮੂੰਗ, ਮੋਠ, ਚੌਲਾ, ਛੋਲੇ), 5 ਗ੍ਰਾਮ ਅਦਰਕ, 2 ਵੱਡੇ ਚਮਚ ਤੇਲ, ਅੱਧਾ ਛੋਟਾ ਚਮਚ ਰਾਈ, ਪੋਣਾ ਛੋਟਾ ਚਮਚ ਗਰਮ ਮਸਾਲਾ, 6 ਕੜੀ ਪੱਤੇ, 2 ਹਰੀਆਂ ਮਿਰਚਾਂ, 2 ਲਾਲ ਮਿਰਚਾਂ ਪੂਰੀਆ, ਸਵਾਦ ਅਨੁਸਾਰ ਨਮਕ ਅਤੇ ਨਿੰਬੂ ਦਾ ਰਸ।
ਵਿਧੀ : ਬੀਨਜ਼ ਨੂੰ 7-8 ਘੰਟੇ ਦੇ ਲਈ ਭਿਉ ਲਵੋ। ਪਾਣੀ ਨੂੰ ਛਾਣੋ। ਕੱਚੇ ਕੇਲੇ ਨੂੰ ਲੈ ਕੇ ਉਸ ਦੇ ਗੋਲ ਅਤੇ ਪਤਲੇ ਚੀਪਸ ਕੱਟ ਲਵੋ। ਅਦਰਕ ਅਤੇ ਹਰੀ ਮਿਰਚ ਵੀ ਬਰੀਕ ਕੱਟ ਲਵੋ। ਕੜਾਹੀ ਵਿੱਚ ਤੇਲ ਗਰਮ ਕਰਕੇ ਇਸ ਵਿੱਚ ਰਾਈ, ਕੜੀ ਪੱਤਾ, ਸਾਬੁਤ ਲਾਲ ਮਿਰਚ ਦਾ ਤੜਕਾ ਲਗਾਉ। ਅਦਰਕ, ਹਰੀ ਮਿਰਚ, ਬੀਨਜ਼, ਕੇਲੇ ਦੇ ਚੀਪਸ ਅਤੇ ਨਮਕ ਪਾ ਕੇ ਪਾਣੀ ਦਾ ਛਿਟਾ ਦੇਵੋ ਅਤੇ ਢੱਕ ਦੇਵੋ। ਕਰੀਬ 10 ਮਿੰਟ ਬਾਅਦ ਕੇਲੇ ਬੀਂਸ ਦੇ ਨਰਮ ਹੋਣ ਤੇ ਉਸ ਵਿੱਚ ਗਰਮ ਮਸਾਲਾ ਮਿਲਾਉ। ਕਟੋਰੇ ਵਿੱਚ ਕੱਢ ਕੇ ਨਿੰਬੂ ਦਾ ਰਸ ਮਿਲਾਕੇ ਸਰਵ ਕਰੋ।