ਰਾਹੋਂ — ਐੱਸ. ਐੱਸ. ਪੀ. ਸਤਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗਣਤੰਤਰ ਦਿਵਸ ਮੌਕੇ ਸ਼ਾਂਤੀ ਪੂਰਵਕ ਮਨਾਉਣ ਦੀ ਕੀਤੀ ਹਦਾਇਤ ਤਹਿਤ ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ਾ ਬਾਠ ਨੇ ਪੁਲਸ ਪਾਰਟੀ ਨਾਲ ਸਥਾਨਕ ਬੱਸ ਅੱਡਾ, ਮਾਛੀਵਾੜਾ ਰੋਡ, ਰੇਵਲੇ ਸਟੇਸ਼ਨ, ਜਾਡਲਾ ਰੋਡ ਅਤੇ ਕਈ ਜਨਤਕ ਥਾਵਾਂ ‘ਤੇ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਸ਼ਹਿਰ ਵਿਚ ਕੋਈ ਵੀ ਲਾਵਾਰਿਸ ਚੀਜ਼ ਜਾਂ ਅਣਪਛਾਤਾ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਥਾਣਾ ਰਾਹੋਂ ਦਿੱਤੀ ਜਾਵੇ ਤਾਂ ਕਿ ਕੋਈ ਅਣਹੋਣੀ ਘਟਨਾ ਹੋਣ ਤੋਂ ਰੋਕੀ ਜਾ ਸਕੇ।
ਇਸ ਮੌਕੇ ਥਾਣਾ ਰਾਹੋਂ ਦੀਆਂ ਵੱਖ-ਵੱਖ ਪਾਰਟੀਆਂ ਵੱਲੋਂ 150 ਤੋਂ ਵੱਧ ਗੱਡੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਏ. ਐੱਸ. ਆਈ. ਬਲਦੇਵ ਰਾਮ, ਏ. ਐੱਸ. ਆਈ. ਸੁਰਿੰਦਰ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਮਨਜੀਤ ਲਾਲ, ਏ. ਐੱਸ. ਆਈ. ਸੁਰਿੰਦਰ ਪਾਲ, ਏ. ਐੱਸ. ਆਈ. ਕੇਵਲ ਕ੍ਰਿਸ਼ਨ, ਹੈੱਡ ਕਾਂਸਟੇਬਲ ਰਜਿੰਦਰ ਪਾਲ, ਹੈੱਡ ਕਾਂਸਟੇਬਲ ਹੇਮਰਾਜ, ਹੈੱਡ ਕਾਂਸਟੇਬਲ ਰਜਿੰਦਰ ਪਾਲ ਆਦਿ ਹਾਜ਼ਰ ਸਨ।