ਨਵੀਂ ਦਿੱਲੀਂ ਭਾਰਤ ਅਤੇ ਪਾਕਿਸਤਾਨ ਦਾ ਪਿਛਲੇ ਕਾਫ਼ੀ ਸਮੇਂ ਤੋਂ ਕ੍ਰਿਕਟ ਦੀ ਪਿੱਚ ‘ਤੇ ਦੋਪੱਖੀ ਸੀਰੀਜ਼ ‘ਚ ਆਹਮੋ ਸਾਹਮਣਾ ਨਹੀਂ ਹੋਇਆ ਹੈ। ਇਸ ‘ਚੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦਾ ਦਰਦ ਝਲਕਿਆ ਹੈ। ਸ਼ੋਏਬ ਨੇ ਇਸ ਦੌਰਾਨ ਇੱਕ ਬਿਆਨ ਦਿੰਦੇ ਹੋਏ ਦੋਵੇਂ ਦੇਸ਼ਾਂ ਦੀ ਰਾਜਨੀਤੀ ਨੂੰ ਜਿੰਮੇਵਾਰ ਦੱਸਿਆ।
ਅਖਤਰ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟਰਾਂ ਨੂੰ ਰਾਜਨੀਤੀ ਕਾਰਨ ਦੋਵੇਂ ਦੇਸ਼ਾਂ ਵਿੱਚਾਲੇ ਇਤਿਹਾਸਿਕ ਵਿਰੋਧਤਾਂ ਦੇ ਮੌਕੇ ‘ਤੇ ਵੰਚਿਤ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਇਸ ‘ਚ ਕਿਸੇ ਦੀ (ਬੀ. ਸੀ.ਸੀ. ਆਈ) ਗਲਤੀ ਨਹੀਂ ਹੈ। ਦੋਵੇਂ ਬੋਰਡ ਚਾਹੁੰਦੇ ਹਨ ਕਿ ਸੀਰੀਜ਼ ਹੋਵੇ, ਸੀਰੀਜ਼ ਹੁੰਦੀ ਹੈ ਪਰ ਇਹ ਉਸ ਦੇ ਪੱਖ ‘ਚ ਹੈ।
ਜ਼ਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਦੇ ਵਿੱਚਾਲੇ 2007 ਤੋਂ ਕੋਈ ਪੂਰਨ ਦੋਪੱਖੀ ਸੀਰੀਜ਼ ਨਹੀਂ ਖੇਡੀ ਗਈ ਹੈ ਜਿਸ ‘ਚ 2008 ‘ਚ ਹੋਏ ਮੁੰਬਈ ਅੱਤਵਾਦੀ ਹਮਲੇ ਦੀ ਅਹਿੰਮ ਭੂਮਿਕਾ ਰਹੀ। ਭਾਰਤ ‘ਚ 2012 ‘ਚ ਇੱਕ ਛੋਟੀ ਸੀਰੀਜ਼ ਦਾ ਆਯੋਜਨ ਹੋਇਆ, ਪਰ ਰਾਜਨਿਯਕ ਰਿਸ਼ਤੀਆਂ ‘ਚ ਮੌਜੂਦਾ ਤਲਖੀ ਨੂੰ ਦੇਖਦੇ ਹੋਏ ਜਲਦ ਹੀ ਦੋਵੇਂ ਦੇਸ਼ਾਂ ਦੇ ਵਿੱਚਾਲੇ ਪੂਰਨ ਕ੍ਰਿਕਟ ਸਬੰਧ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ।
ਸਮਾਚਾਰ ਏਜੰਸੀ ਪੀ. ਟੀ. ਆਈ. ਅਨੁਸਾਰ ਅਖਤਰ ਨੇ ਕਿਹਾ ਕਿ ਇਹ ਬੇਹੱਦ ਨਿਰਾਸ਼ ਹੈ ਕਿ ਸੀਮਾ ਦੇ ਦੋਵਾਂ ਪਾਸੇ ਕ੍ਰਿਕਟਰਾਂ ਨੂੰ ਭਾਰਤ ਅਤੇ ਪਾਕਿਸਤਾਨ ਦਾ ਅਨੁਭਵ ਕਰਨ ਦੇ ਕਾਫ਼ੀ ਮੌਕੇ ਨਹੀਂ ਮਿਲ ਰਹੇ। ਏਸ਼ੇਜ਼ ਦੇ ਨਾਲ ਇਹ ਖੇਡ ਦੀ ਸਭ ਤੋਂ ਵੱਡੀ ਸੀਰੀਜ਼ ਹੈ। ਉਸ ਨੇ ਕਿਹਾ ਕਿ ਕ੍ਰਿਕਟਰਾਂ ਨੂੰ ਆਪਣੇ ਦੇਸ਼ ਲਈ ਰਾਤੋਂ ਰਾਤ ਹੀਰੋ ਬਣਨ ਦਾ ਮੌਕਾ ਨਹੀਂ ਮਿਲ ਪਾ ਰਿਹਾ ਹੈ। ਪਾਕਿਸਤਾਨੀ ਕ੍ਰਿਕਟਰਾਂ ਨੂੰ ਭਾਰਤ ‘ਚ ਕਾਫ਼ੀ ਪਿਆਰ ਮਿਲਦਾ ਹੈ। ਮੈਨੂੰ ਵੀ ਭਾਰਤ ਤੋਂ ਕਾਫ਼ੀ ਪਿਆਰ ਮਿਲਿਆ।
ਸ਼ੋਏਬ ਨੇ ਕਿਹਾ ਕਿ ਮੈਂ ਚਾਹੁੰਦਾ ਹੈ ਕਿ ਪਾਕਿਸਤਾਨ ਨੇ ਮੌਜੂਦਾ ਕ੍ਰਿਕਟਰ ਉਸ ਪਿਆਰ ਦਾ ਅਨੁਭਵ ਕਰਨ ਜੋ ਸਾਨੂੰ ਭਾਰਤ ‘ਚ ਮਿਲਿਆ ਅਤੇ ਆਪਣੀ ਪ੍ਰਤੀਭਾ ਦਿਖਾਏ। ਅਖਤਰ ਖੁਦ ਨੂੰ ਕਿਸਮਤ ਵਾਲਾ ਸਮਝਦਾ ਹੈ ਕਿ ਉਹ ਕਈ ਵਾਰ ਭਾਰਤ ਅਤੇ ਪਾਕਿਸਤਾਨ ਵਿਰੋਧਤਾ ਦਾ ਹਿੱਸਾ ਰਿਹਾ। ਇਸ ਦੌਰਾਨ ਉਸ ਨੇ ਮੌਕੇ ਦਾ ਫ਼ਾਇਦਾ ਵੀ ਚੁੱਕਿਆ ਅਤੇ 1999 ‘ਚ ਕੋਲਕਾਤਾ ‘ਚ ਏਸ਼ੀਆਈ ਟੈਸਟ ਚੈਂਪੀਅਨਸ਼ਿਪ ਦੌਰਾਨ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਨੂੰ ਲਗਾਤਾਰ ਗੇਂਦਾਂ ‘ਤੇ ਆਊਟ ਕਰ ਕੇ ਰਾਤੋਂ ਰਾਤ ਸਟਾਰ ਬਣ ਗਿਆ।
ਰਾਵਲਪਿੰਡੀ ਐਕਸਪ੍ਰੈੱਸ ਦੇ ਨਾਂ ਨਾਲ ਮਸ਼ਹੂਰ ਅਖਤਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਹੋਣਾ ਚਾਹੀਦਾ ਪਰ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਲੋਕਾਂ ਨੂੰ ਅੱਗੇ ਵਧ ਜਾਣਾ ਚਾਹੀਦਾ ਹੈ ਅਤੇ ਬਿਆਨ ਦੇਣ ਤੋਂ ਬਚਣਾ ਚਾਹੀਦਾ।
ਉਸ ਨੇ ਦੱਸਿਆ ਕਿ ਮੈਨੂੰ ਲੱਗਦਾ ਹੈ ਕਿ ਦੋਪੱਖੀ ਸੀਰੀਜ਼ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੱਕ ਦੋਵੇਂ ਦੇਸ਼ਾਂ ਵਿੱਚਾਲੇ ਦੋ-ਪੱਖੀ ਗੱਲਬਾਤ ਸ਼ੁਰੂ ਨਹੀਂ ਹੋਵੇਗੀ ਅਤੇ ਮੌਦੂਜਾ ਸਥਿਤੀ ‘ਚ ਕਿਸੇ ਨੂੰ ਨਹੀਂ ਪਤਾ ਕਿ ਕ੍ਰਿਕਟ ਕੂਟਨੀਤੀ ਕੰਮ ਕਰੇਗੀ ਜਾ ਨਹੀਂ। ਅਖਤਰ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਲਈ ਦੋਵੇਂ ਬੋਰਡ ‘ਚੋਂ ਕਿਸੇ ਨੂੰ ਜਿੰਮੇਵਾਰ ਨਹੀਂ ਕਿਹਾ ਜਾ ਸਕਦਾ।