ਕੋਲਕਾਤਾ: ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਕਿਹਾ ਕਿ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫ਼ੀ ਦੇ ਸਾਰੇ ਮੈਚਾਂ ਵਿੱਚ ਖੇਡਣ ਨਾਲ ਉਹ ਦੱਖਣ ਅਫ਼ਰੀਕਾ ਵਿੱਚ ਸੀਮਿਤ ਓਵਰਾਂ ਦੀ ਲੜੀ ਲਈ ਚੰਗੀ ਤਰ੍ਹਾਂ ਨਾਲ ਤਿਆਰ ਰਹਿਣਗੇ । ਕੁਲਦੀਪ 24 ਜਨਵਰੀ ਨੂੰ ਦੱਖਣ ਅਫ਼ਰੀਕਾ ਲਈ ਰਵਾਨਾ ਹੋਣਗੇ । ਉਨ੍ਹਾਂ ਨੇ ਉਮੀਦ ਜਤਾਈ ਕਿ ਘਰੇਲੂ ਸੈਸ਼ਨ ਵਿੱਚ ਚੰਗੇ ਪ੍ਰਦਰਸ਼ਨ ਦਾ ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਵਿੱਚ ਫ਼ਾਇਦਾ ਮਿਲੇਗਾ ।
ਦੱਖਣੀ ਅਫ਼ਰੀਕਾ ਵਿੱਚ ਚੰਗੇ ਪ੍ਰਦਰਸ਼ਨ ਦਾ ਵਿਸ਼ਵਾਸ
ਕੁਲਦੀਪ ਨੇ ਕਿਹਾ, ”ਹੁਣ ਤੱਕ ਮੇਰੇ ਲਈ ਸਭ ਕੁੱਝ ਚੰਗਾ ਰਿਹਾ ਹੈ । ਮੈਂ ਟੀ-20 ਦੇ ਪੂਰੇ ਸੈਸ਼ਨ (ਸਈਅਦ ਮੁਸ਼ਤਾਕ ਅਲੀ ਟਰਾਫ਼ੀ) ਵਿੱਚ ਖੇਡਿਆ । ਮੇਰੀ ਲੈਅ ਚੰਗੀ ਹੈ ਅਤੇ ਮੈਂ ਉੱਥੇ (ਦੱਖਣ ਅਫ਼ਰੀਕਾ) ‘ਚ ਵੀ ਚੰਗੀ ਗੇਂਦਬਾਜ਼ੀ ਕਰਨ ਵਿੱਚ ਸਫ਼ਲ ਰਹਾਂਗਾ ।” ਕਲਾਈਆਂ ਦੇ ਇਸ ਸਪਿਨਰ ਤੋਂ ਪੁੱਛਿਆ ਗਿਆ ਕਿ ਮੁਸ਼ਤਾਕ ਅਲੀ ਟਰਾਫ਼ੀ ਉਨ੍ਹਾਂ ਲਈ ਕਿੰਨੀ ਮਹੱਤਵਪੂਰਨ ਹੈ ਤਾਂ ਉਨ੍ਹਾਂ ਨੇ ਕਿਹਾ, ”ਇੱਥੇ ਹਰ ਇੱਕ ਮੈਚ ਇੱਕ ਖਿਡਾਰੀ ਅਤੇ ਟੀਮ ਦੇ ਰੂਪ ਵਿੱਚ ਮਹੱਤਵਪੂਰਨ ਹੈ । ਟੀਮ ਨੂੰ ਤੁਹਾਡੀ ਜ਼ਰੂਰਤ ਹੈ ਅਤੇ ਆਪਣੇ ਸੂਬੇ ਵੱਲੋਂ ਖੇਡਣਾ ਸਨਮਾਨ ਦੀ ਗੱਲ ਹੈ । ਸੂਬੇ ਨੇ ਹੀ ਤੁਹਾਨੂੰ ਸਭ ਕੁਝ ਦਿੱਤਾ ਅਤੇ ਇਸ ਲਈ ਮੈਂ ਖੇਡਣ ਲਈ ਆਇਆ ।”
ਹਮੇਸ਼ਾ ਵਿਕਟ ਲੈਣ ਉੱਤੇ ਰਹਿੰਦਾ ਹੈ ਧਿਆਨ
ਕੁਲਦੀਪ ਨੇ ਕਿਹਾ ਕਿ ਉਹ ਹਮੇਸ਼ਾ ਵਿਕਟ ਲੈਣ ਉੱਤੇ ਧਿਆਨ ਦਿੰਦਾ ਹਾਂ ਅਤੇ ਦੌੜਾਂ ਬਣਾਉਣ ਨੂੰ ਲੈ ਕੇ ਫ਼ਿਕਰਮੰਦ ਨਹੀਂ ਹੁੰਦਾ । ਕੁਲਦੀਪ ਨੇ ਕਿਹਾ, ”ਟੀ-20 ਵਿੱਚ ਕਾਫ਼ੀ ਦੌੜਾਂ ਚਲੀਆਂ ਜਾਂਦੀਆਂ ਹਨ । ਟੀ-20 ਵਿੱਚ ਤੁਸੀਂ ਕਿੰਨੇ ਵਿਕਟ ਲੈਂਦੇ ਹੋ ਇਹ ਅਸਲ ‘ਚ ਮਤਲਬ ਰੱਖਦਾ ਹੈ । ਇਸ ਫ਼ਾਰਮੈਟ ਵਿੱਚ ਵਿਕਟਾਂ ਨਾਲ ਟੀਮ ਨੂੰ ਮਦਦ ਮਿਲਦੀ ਹੈ ।”