ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆ ਇੱਕ ਹੋਰ ਬੁਲਾਰੇ ਦੀ ਨਿਯੁਕਤੀ ਕੀਤੀ ਗਈ ਹੈ|
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆ ਸ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਦਿੱਲੀ ਨਾਲ ਸਬੰਧਤ ਸ. ਪਰਮਿੰਦਰਪਾਲ ਸਿੰਘ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ| ਉਹਨਾਂ ਨੇ ਦੱਸਿਆ ਕਿ ਸ. ਪਰਮਿੰਦਰਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਮੀਤ ਪ੍ਰਧਾਨ ਦੇ ਨਾਲ ਦਿੱਲੀ ਸਟੇਟ ਦੇ ਬੁਲਾਰੇ ਅਤੇ ਮੀਡੀਆ ਇੰਚਾਰਜ ਵੀ ਹਨ, ਇਸ ਦੇ ਨਾਲ ਉਹ ਦਿੱਲੀ ਸਿੱਖਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਬੁਲਾਰੇ ਅਤੇ ਮੀਡੀਆ ਇੰਚਾਰਜ ਦੀ ਸੇਵਾ ਵੀ ਨਿਭਾਅ ਰਹੇ ਹਨ| ਸ. ਪਰਮਿੰਦਰਪਾਲ ਸਿੰਘ ਮਾਸ ਕੰਮਨੀਕ੍ਹੇਨ ਦੇ ਵਿੱਚ ਪੀ.ਐਚ.ਡੀ. ਕਰ ਰਹੇ ਹਨ| ਪਾਰਟੀ ਪ੍ਰਤੀ ਸ.ਪਰਮਿੰਦਰਪਾਲ ਸਿੰਘ ਦੀ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ|