2 ਲੋਕ ਸਭਾ ਅਤੇ 1 ਵਿਧਾਨ ਸਭਾ ਸੀਟ ਉਤੇ ਜਿੱਤ ਹਾਸਿਲ ਕੀਤੀ ਕਾਂਗਰਸ ਨੇ
ਨਵੀਂ ਦਿੱਲੀ, 1 ਫਰਵਰੀ : ਰਾਜਸਥਾਨ ਵਿਚ ਹੋਈਆਂ 2 ਲੋਕ ਸਭਾ ਅਤੇ 1 ਵਿਧਾਨ ਸਭਾ ਸੀਟ ਉਤੇ ਕਾਂਗਰਸ ਨੇ ਅੱਜ ਵੱਡੀ ਜਿੱਤ ਦਰਜ ਕੀਤੀ| ਲੋਕ ਸਭਾ ਸੀਟ ਅਜਮੇਰ ਤੋਂ ਕਾਂਗਰਸੀ ਉਮੀਦਵਾਰ ਕਰਨ ਸਿੰਘ ਨੇ ਭਾਜਪਾ ਉਮੀਦਵਾਰ ਜਸਵੰਤ ਸਿੰਘ ਨੂੰ ਕਰੀਬ 1.44 ਲੱਖ ਵੋਟਾਂ ਨਾਲ ਮਾਤ ਦਿੱਤੀ| ਉਥੇ ਅਜਮੇਰ ਲੋਕ ਸਭਾ ਸੀਟ ਉਤੇ ਕਾਂਗਰਸ ਦੇ ਰਘੁ ਸ਼ਰਮਾ ਨੇ ਭਾਜਪਾ ਦੇ ਰਾਮਸਰੂਪ ਲਾਂਬਾ ਨੂੰ ਹਰਾਇਆ|
ਇਸ ਤੋਂ ਇਲਾਵਾ ਮਾਂਡਲਾਗੜ੍ਹ ਵਿਧਾਨ ਸਭਾ ਸੀਟ ਉਤੇ ਕਾਂਗਰਸੀ ਉਮੀਦਵਾਰ ਵਿਵੇਕ ਧਾਕੜ ਨੇ ਜਿੱਤ ਦਰਜ ਕੀਤੀ| ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਨੂੰ ਲਗਪਗ 13 ਹਜਾਰ ਵੋਟਾਂ ਨਾਲ ਹਰਾਇਆ|
ਰਾਹੁਲ ਗਾਂਧੀ ਨੇ ਦਿੱਤੀ ਵਧਾਈ
ਇਸ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਰਾਜਸਥਾਨ ਵਿਚ ਜਿੱਤ ਲਈ ਕਾਂਗਰਸ ਪਾਰਟੀ ਨੂੰ ਵਧਾਈ ਦਿੱਤੀ ਹੈ| ਉਨ੍ਹਾਂ ਟਵੀਟ ਕਰਦਿਆਂ ਕਾਂਗਰਸ ਨੂੰ ਵਧਾਈ ਦਿੱਤੀ ਹੈ|
ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨੂੰ ਦੋਨਾਂ ਸੀਟਾਂ ਉਤੇ ਮਿਲੀ ਜਿੱਤ
ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਉਲਬੇਰੀਆ ਲੋਕ ਸਭਾ ਸੀਟ ਅਤੇ ਨੋਆਪਾਰਾ ਵਿਧਾਨ ਸਭਾ ਸੀਟ ਉਤੇ ਜਿੱਤ ਹਾਸਿਲ ਹੋਈ|