ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ‘ਚ ਸ਼੍ਰੀ ਮਹਾਰਾਜ ਹਰੀ ਸਿੰਘ ਹਸਪਤਾਲ ਦੇ ਅੰਦਰ ਲਸ਼ਕਰ-ਏ-ਤੌਇਬਾ ਦੇ ਅੱਤਵਾਦੀਆਂ ਨੇ ਮੰਗਲਵਾਰ ਨੂੰ ਹਮਲਾ ਕਰ ਇਕ ਪਾਕਿਸਤਾਨੀ ਅੱਤਵਾਦੀ ਅਬੁ ਹੰਜੁਲਾ ਉਰਫ ਨਵੀਦ ਜਟ ਨੂੰ ਛੁਡਾ ਲਿਆ। ਇਸ ਮਾਮਲੇ ‘ਚ ਇਕ ਪੁਲਸਕਰਮੀ ਸ਼ਹੀਦ ਹੋ ਗਿਆ ਅਤੇ ਇਕ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋਇਆ। ਹਾਲਾਂਕਿ, ਸ਼੍ਰੀਨਗਰ ਦੇ ਐੈੱਸ.ਐੈੱਸ.ਪੀ. ਇਮਤਿਆਜ਼ ਇਸਮਾਈਲ ਦਾ ਕਹਿਣਾ ਹੈ ਕਿ ਛੇ ਅੱਤਵਾਦੀਆਂ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਸੀ, ਜਿਸ ‘ਚ ਇਕ ਅੱਤਵਾਦੀ ਨਵੀਦ ਨੇ ਸੁਰੱਖਿਆ ਕਰਮੀਆਂ ਤੋਂ ਰਾਈਫਲ ਖੋਹ ਲਈ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਪੁਲਸ ਕਰਮੀਆਂ ਨੇ ਦੱਸਿਆ ਕਿ ਲਸ਼ਕਰ ਦੇ ਪਾਕਿਸਤਾਨੀ ਅੱਤਵਾਦੀ ਨਵੀਦ ਜਟ ਨੂੰ ਸਾਲ 2014 ‘ਚ ਦੱਖਣੀ ਕਸ਼ਮੀਰ ਦੇ ਕੁਲਗਾਮ ਚੋਂ ਗ੍ਰਿਫਤਾਰ ਕੀਤਾ ਗਿਆ ਸੀ। ਨਵੀਦ ਅੱਤਵਾਦੀ ਸ਼੍ਰੀਨਗਰ ਸੈਂਟਰਲ ਜੇਲ ‘ਚ ਬੰਦ ਸੀ। ਇਹ ਪੁਲਸ ਕਰਮੀ ਪਾਕਿਸਤਾਨੀ ਅੱਤਵਾਦੀ ਨਵੀਦ ਨੂੰ ਜਾਂਚ ਲਈ ਹਸਪਤਾਲ ਲੈ ਕੇ ਆਏ ਸਨ। ਇਸ ਦੌਰਾਨ ਲਸ਼ਕਰ ਦੇ ਕੁਝ ਅੱਤਵਾਦੀਆਂ ਨੇ ਪੁਲਸ ਬਲ ‘ਤੇ ਹਮਲਾ ਕਰ ਦਿੱਤਾ।
ਹਸਪਤਾਲ ‘ਚ ਅੱਤਵਾਦੀ ਹਮਲੇ ਦੌਰਾਨ ਹਮਲਾਵਰਾਂ ਸਮੇਤ ਬੱਚ ਨਿਕਲਣ ‘ਚ ਕਾਮਯਾਬ ਰਹੇ। ਹਮਲਾ ਦੌਰਾਨ ਅੱਤਵਾਦੀਆਂ ਨੇ ਕਾਕਾ ਸਰਾਯ ਇਲਾਕੇ ‘ਚ ਹਸਪਤਾਲ ਤੋਂ ਬਾਹਰ ਜੱਟ ਉਰਫ ਅਬੁ ਹੰਜੁਲਾ ਨੂੰ ਲੈ ਕੇ ਪੁਲਸ ਦਲ ‘ਤੇ ਗੋਲੀਬਾਰੀ ਕੀਤੀ।ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ ‘ਚ ਇਕ ਪੁਲਸ ਕਰਮੀ ਸ਼ਹੀਦ ਹੋ ਗਿਆ, ਜਦੋਂਕਿ ਦੂਜੇ ਪੁਲਸ ਕਰਮੀ ਨੇ ਹਸਪਤਾਲ ‘ਚ ਦਮ ਤੋੜ ਦਿੱਤਾ ਹੈ। ਇਕ ਪੁਲਸ ਕਰਮੀ ਦੀ ਕਾਰਬਿਨ ਰਾਈਫਲ ਵੀ ਲਾਪਤਾ ਦੱਸੀ ਜਾ ਰਹੀ ਹੈ। ਇਲਾਕੇ ਨੂੰ ਘੇਰ ਲਿਆ ਗਿਆ ਅਤੇ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਤਲਾਸ਼ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਸ਼੍ਰੀਨਗਰ ਦੇ ਐੈੱਸ.ਐੈੱਸ.ਪੀ. ਇਮਤਿਆਜ਼ ਇਸਮਾਈਲ ਨੇ ਦੱਸਿਆ, ”6 ਵਿਅਕਤੀਆਂ ਨੂੰ ਸੈਂਟਰਲ ਜੇਲ ‘ਚ ਲਿਜਾਇਆ ਗਿਆ ਸੀ। ਇਕ ਬੰਦੇ ਨੇ ਪੁਲਸ ਵਾਲੇ ਤੋਂ ਹਥਿਆਰ ਖੋਹ ਕੇ ਉਨ੍ਹਾਂ ਦੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਕ ਪੁਲਸ ਕਰਮੀ ਗੰਭੀਰ ਰੂਪ ‘ਚ ਜ਼ਖਮੀ ਹੈ।”