ਲਖਨਊ— ਕਾਸਗੰਜ ਹਿੰਸਾ ‘ਚ ਆਪਣੀ ਜਾਨ ਗੁਵਾਉਣ ਵਾਲੇ ਚੰਦਨ ਗੁਪਤਾ ਦੇ ਪਰਿਵਾਰ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਉਨ੍ਹਾਂ ਦੇ ਕਾਰਜਕਾਲ ਦਫ਼ਤਰ ‘ਚ ਮੁਲਾਕਾਤ ਕੀਤੀ। ਇਸ ਦੌਰਾਨ ਸੀ. ਐੈੱਮ. ਨਾਲ ਮਿਲਣ ਲਈ ਚੰਦਨ ਗੁਪਤਾ ਦੀ ਭੈਣ, ਮਾਂ ਅਤੇ ਪਰਿਵਾਰ ਦੇ ਹੋਰ ਮੈਂਬਰ ਪਹੁੰਚੇ। ਇਸ ਮੌਕੇ ‘ਤੇ ਮਾਂ ਨੇ ਚੰਦਨ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਅਤੇ ਬਚੇ ਹੋਏ ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਮੁਲਾਕਾਤ ਤੋਂ ਬਾਅਦ ਮ੍ਰਿਤਕ ਚੰਦਨ ਦੀ ਭੈਣ ਨੇ ਦੱਸਿਆ ਕਿ ਅਸੀਂ ਪਰਿਵਾਰ ਨੇ ਇਕ ਮੰਗ ਪੱਤਰ ਸੀ.ਐੈੱਮ. ਯੋਗੀ ਨੂੰ ਦਿੱਤਾ ਹੈ ਅਤੇ ਉਨ੍ਹਾਂ ਨੇ ਅੱਗੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਖਿਲਾਫ ਜਲਦੀ ਸਖ਼ਤ ਕਾਰਵਾਈ ਕਰਨਗੇ। ਇਸ ਨਾਲ ਹੀ ਚੰਦਨ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਮਾਮਲੇ ‘ਚ ਅਜੇ ਵੀ ਸੀ. ਐੈੱਮ. ਯੋਗੀ ਨੇ ਕੋਈ ਜਵਾਬੀ ਨਹੀਂ ਦਿੱਤਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਪਰਿਵਾਰ ਚੰਦਨ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ। ਹਾਲਾਂਕਿ ਸੀ.ਐੈੱਮ. ਨੇ ਟਵੀਟ ਕਰਕੇ 20 ਲੱਖ ਦੀ ਮਦਦ ਦੇਣ ਦੀ ਘੋਸ਼ਣਾ ਕੀਤੀ ਸੀ।