ਸ਼੍ਰੀਨਗਰ— ਜੰਮੂ ਕਸ਼ਮੀਰ ਨੇ ਕਿਹਾ ਕਿ ਸੂਬੇ ‘ਚ ਪਿਛਲੇ 3 ਸਾਲਾਂ ‘ਚ 280 ਅੱਤਵਾਦ ‘ਚ ਸ਼ਾਮਲ ਹੋਏ ਹਨ। ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਨੈਸ਼ਨਲ ਕਾਨਫਰੰਸ ਵਿਧਾਇਕ ਅਲੀ ਮੁਹੰਮਦ ਸਾਗਰ ਦੇ ਪ੍ਰਸ਼ਨ ਦੇ ਉੱਤਰ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ 2015 ‘ਚ 66, 2016 ‘ਚ 88 ਅਤੇ 2017 ‘ਚ 126 ਨੌਜਵਾਨ ਅੱਤਵਾਦ ‘ਚ ਸ਼ਾਮਿਲ ਹੋਏ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ 31 ਜਨਵਰੀ, 2018 ਤੱਕ ਦੇ ਰਿਕਾਰਡ ਮੁਤਾਬਕ 2656 ਕੈਦੀ ਸੂਬੇ ਦੇ ਵੱਖ-ਵੱਖ ਰਾਜ ਦੇ ਜੇਲ ‘ਚ ਬੰਦ ਹਨ। ਇਨ੍ਹਾਂ ‘ਚ 228 ਪੁਰਸ਼ ਅਤੇ ਅੱਠ ਮਹਿਲਾ ਕੈਦੀ ਦੋਸ਼ੀ ਪਾਈਆਂ ਗਈਆਂ ਹਨ, ਜਦੋਂਕਿ 2156 ਪੁਰਸ਼ ਅਤੇ 88 ਮਹਿਲਾਂ ਵਿਚਾਰਾਧੀਨ ਕੈਦੀ ਦੇ ਰੂਪ ‘ਚ ਜੇਲ ‘ਚ ਬੰਦ ਹਨ। ਇਸ ਤੋਂ ਇਲਾਵਾ 213 ਪੁਰਸ਼ ਅਤੇ ਇਕ ਮਹਿਲਾ ਜਨਸੁਰੱਖਿਆ ਐਕਟ ਤਹਿਤ ਹਿਰਾਸਤ ਦੇ ਰੂਪ ‘ਚ ਜੇਲ ‘ਚ ਬੰਦ ਹਨ। ਗ੍ਰਹਿ ਮੰਤਰਾਲੇ ਦਾ ਵੀ ਕਾਰਜ ਸੰਭਾਲ ਰਹੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਕਿਸੇ ਮਾਨਤਾ ਪ੍ਰਾਪਤ ਰਾਜਨੀਤਿਕ ਦਲ ਦਾ ਕੋਈ ਵਿਅਕਤੀ ਜੇਲ ‘ਚ ਨਹੀਂ।