ਲੁਧਿਆਣਾ : ਲੁਧਿਆਣਾ ਦੀ ਸਬਜ਼ੀ ਮੰਡੀ ਨੂੰ ਅੱਜ ਭਿਆਨਕ ਅੱਗ ਲੱਗ ਗਈ| ਇਹ ਅੱਗ ਇੰਨੀ ਭਿਆਨਕ ਸੀ ਕਿ ਇੱਥੇ ਪਲਾਸਟਿਕ ਦੇ ਕ੍ਰੇਟਸ ਅਤੇ ਲੱਕੜ ਦੀਆਂ ਪੇਟੀਆਂ, ਜਿਨ੍ਹਾਂ ਵਿਚ ਸਬਜ਼ੀਆਂ ਅਤੇ ਫਲ ਆਦਿ ਸਨ, ਸੜ ਕੇ ਸੁਆਹ ਹੋ ਗਏ| ਦੇਖਦਿਆਂ ਹੀ ਦੇਖਦਿਆਂ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਫ੍ਰਾਇਰ ਬ੍ਰਿਗੇਡ ਨੂੰ ਅੱਗ ਉਤੇ ਕਾਬੂ ਪਾਉਣ ਵਿਚ ਕਾਫੀ ਮੁਸ਼ੱਕਤ ਕਰਨੀ ਪਈ|
ਇਸ ਦੌਰਾਨ ਅੱਗ ਲੱਗਣ ਕਾਰਨ ਮੰਡੀ ਵਿਚੋਂ ਕਾਲਾ ਧੂੰਆਂ ਉਠਣ ਲੱਗਾ| ਸੰਭਾਵਨਾ ਹੈ ਕਿ ਇਹ ਅੱਗ ਇੱਥੇ ਰੱਖੀਆਂ ਪਲਾਸਟਿਕ ਦੀਆਂ ਪੇਟੀਆਂ ਨੂੰ ਲੱਗਣ ਕਰਕੇ ਲੱਗੀ| ਇਸ ਦੌਰਾਨ ਸਬਜ਼ੀ ਮੰਡੀ ਵਿਚ ਲੋਕਾਂ ਦਾ ਕਾਫੀ ਨੁਕਸਾਨ ਹੋਇਆ|