ਅੰਮ੍ਰਿਤਸਰ : ਸਥਾਨਕ ਸਰਕਾਰਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁਆਲਲੰਪਰ ਲਈ ਸਿੱਧੀ ਉਡਾਨ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਲਈ ਏਅਰ ਏਸ਼ੀਆ ਐਕਸ ਵਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਉਨ•ਾਂ ਸਰਕਟ ਹਾਊਸ ਵਿਖੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਏਅਰ ਏਸ਼ੀਆ ਐਕਸ ਦੇ ਸੀ ਈ ਓ ਬਿੰਜੂਮਨ ਇਸਮਾਇਲ, ਇੰਡੀਆ ਹੈਡ ਸ਼੍ਰੀ ਸੁਰੇਸ਼ ਨੈਯਰ, ਸੈਰ ਸਪਾਟਾ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ ਅਤੇ ਹੋਰ ਅਧਿਕਾਰੀਆਂ ਨਾਲ ਇਸ ਉਡਾਨ ਦੀ ਰੂਪਰੇਖਾ ਤਿਆਰ ਕਰਨ ਲਈ ਕੀਤੀ ਵਿਸ਼ੇਸ਼ ਮੀਟਿੰਗ ਉਪਰੰਤ ਦੱਸਿਆ ਕਿ ਪੰਜਾਬ ਨੂੰ ਏਸ਼ੀਆ ਦੇ ਹੋਰ ਦੇਸ਼ਾਂ ਅਤੇ ਯੂਰੋਪਿਅਨ ਦੇਸ਼ਾਂ ਨਾਲ ਜੋੜਨ ਲਈ ਇਹ ਉਡਾਨ ਕਾਰਗਰ ਸਿੱਧ ਹੋਵੇਗੀ। ਉਨ•ਾਂ ਦੱਸਿਆ ਕਿ ਏਅਰ ਏਸ਼ੀਆ ਦੇ ਅਧਿਕਾਰੀਆਂ ਵਲੋਂ ਹਫ਼ਤੇ ਵਿੱਚ 4 ਦਿਨ ਇਹ ਉਡਾਨ ਚਲਾਉਣ ਦੀ ਸਹਿਮਤ ਕੀਤੀ ਗਈ ਹੈ ਜੋ ਕਿ ਦਿਵਾਲੀ ਦੇ ਨੇੜੇ ਸ਼ੁਰੂ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਦਿੱਲੀ ਹਵਾਈ ਅੱਡੇ ਤੋਂ ਵਿਦੇਸ਼ਾਂ ਨੂੰ ਜਾਂਦੇ ਯਾਤਰੀਆਂ ਵਿੱਚ ਤਕਰੀਬਨ 30 ਫੀਸਦੀ ਪੰਜਾਬੀਆਂ ਦੀ ਹੈ ਜਿਨ•ਾਂ ਨੂੰ ਇਸ ਉਡਾਨ ਨਾਲ ਵੱਡਾ ਫਾਇਦਾ ਹੋਵੇਗਾ। ਉਨ•ਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ਇਸ ਵੇਲੇ ਦੁਨੀਆਂ ਦੇ ਵੱਡੇ ਸੈਲਾਨੀ ਕੇਂਦਰਾਂ ਵਜੋਂ ਉੱਭਰ ਚੁੱਕਾ ਹੈ, ਤੋਂ ਇਹ ਉਡਾਨ ਸ਼ੁਰੂ ਹੋਣ ਨਾਲ ਪ੍ਰਵਾਸੀ ਪੰਜਾਬੀਆਂ ਦੇ ਨਾਲ- ਨਾਲ ਵਿਦੇਸ਼ੀ ਸੈਲਾਨੀ ਵੀ ਆਸਾਨੀ ਨਾਲ ਅੰਮ੍ਰਿਤਸਰ ਆ ਸਕਣਗੇ। ਉਨ•ਾਂ ਦੱਸਿਆ ਕਿ ਕੁਆਲਲੰਪਰ ਤੱਕ ਸਿੱਧੀ ਪਹੁੰਚ ਸਾਡੇ ਆਸਟ੍ਰੇਲੀਆ ਵਿੱਚ ਪੜ•ਦੇ ਵਿਦਿਆਰਥੀਆਂ ਦੇ ਨਾਲ -ਨਾਲ ਬਰਮਿੰਘਮ ਅਤੇ ਪੱਛਮੀ ਅਮਰੀਕਾ ਦਾ ਰਸਤਾ ਆਸਾਨ ਕਰੇਗੀ।
ਉਨਾਂ ਅੰਮ੍ਰਿਤਸਰ ਹਵਾਈ ਅੱਡੇ ਦੀ ਸਫ਼ਲਤਾ ਲਈ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਅਤੇ ਪੰਜਾਬ ਵਾਸੀਆਂ ਨੂੰ ਇੱਕ ਹੋ ਕੇ ਕੰਮ ਕਰਨ ਦੀ ਅਪੀਲ ਕਰਦੇ ਦੱਸਿਆ ਕਿ ਉਕਤ ਸ਼ੁਰੂ ਹੋ ਰਹੀ ਉਡਾਨ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦਾ ਵੱਡਾ ਯੋਗਦਾਨ ਹੈ ਜਿਸਦੇ ਅਹੁਦੇਦਾਰ ਸ੍ਰੀ ਸਮੀਪ ਸਿੰਘ ਗੁਮਟਾਲਾ ਅਤੇ ਮਨਮੋਹਨ ਸਿੰਘ ਨੇ ਏਅਰ ਏਸ਼ੀਆ ਦੇ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਿਆ ਅਤੇ ਉਨ•ਾਂ ਨੂੰ ਅੰਮ੍ਰਿਤਸਰ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ। ਉਨ•ਾਂ ਦੱਸਿਆ ਕਿ ਇਹ ਉਡਾਨ ਘੱਟ ਖਰਚੇ ਅਤੇ ਘੱਟ ਸਮੇਂ ਵਾਲੀ ਹੋਵੇਗੀ। ਜਿਸ ਦਾ ਕੰਪਨੀ ਦੇ ਨਾਲ-ਨਾਲ ਲੋਕਾਂ ਨੂੰ ਵੀ ਲਾਹਾ ਮਿਲੇਗਾ। ਉਨ•ਾਂ ਕਿਹਾ ਕਿ ਅੰਮ੍ਰਿਤਸਰ ਦੇ ਨਾਲ-ਨਾਲ ਮੁਹਾਲੀ ਹਵਾਈ ਅੱਡੇ ਨੂੰ ਵੀ ਕਾਮਯਾਬ ਕਰਨ ਲਈ ਕੇਂਦਰ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ ਜਾਵੇਗੀ।