5 ਹਲਕਾ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ।
ਚੰਡੀਗੜ —ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੇ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ 40 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ. ਗੁਲਜਾਰ ਸਿੰਘ ਰਾਣੀਕੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਸ.ਸੀ ਵਿੰਗ ਦੇ ਜੋਨਲ ਪ੍ਰਧਾਨਾ, ਜਿਲਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉਹਨਾਂ ਦੱÎਸਿਆ ਕਿ 5 ਹਲਕਾ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ। ਜਿਹਨਾਂ ਆਗੂਆਂ ਨੂੰ ਐਸ.ਸੀ ਵਿੰਗ ਦੀ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-
ਮੈਂਬਰ ਵਰਕਿੰਗ ਕਮੇਟੀ- ਸ. ਮੱਖਣ ਸਿੰਘ ਲਾਲਕਾ, ਸ. ਬਿਕਰਮਜੀਤ ਸਿੰਘ ਕੋਟਲਾ, ਕੈਪਟਨ ਅਵਤਾਰ ਸਿੰਘ ਭਗਤਾ, ਬੀਬੀ ਜੋਗਿੰਦਰ ਕੌਰ ਬੱਲੂਆਣਾ, ਸ. ਅਵਤਾਰ ਸਿੰਘ ਰਿਆ, ਸ. ਗੁਰਨਾਮ ਸਿੰਘ ਬਟਾਲਾ, ਸ. ਬਲਦੇਵ ਸਿੰਘ ਕਲਿਆਣ, ਸ. ਹਰਪਾਲ ਸਿੰਘ ਜੱਲਾ, ਸ. ਗੁਰਬਖਸ਼ ਸਿੰਘ ਖਾਲਸਾ, ਸ. ਬਲਵਿੰਦਰ ਸਿੰਘ ਵੇਈਂਪੁਈ, ਬੀਬੀ ਹਰਜਿੰਦਰ ਕੌਰ ਪੱਟੀ, ਬੀਬੀ ਪੁਸ਼ਪਿੰਦਰ ਕੌਰ ਮਜਬੂਰ, ਬੀਬੀ ਸਤਵੀਰ ਕੌਰ ਮਨਹੇੜਾ, ਸ. ਨਿਰਮਲ ਸਿੰਘ ਹੁਸ਼ਿਆਰਪੁਰ, ਸ. ਭਾਗ ਸਿੰਘ ਵਰਪਾਲ, ਸ. ਮੇਜਰ ਸਿੰਘ ਕਲੇਰ, ਸ. ਸੁਰਜਣ ਸਿੰਘ ਸੁਧਾਰ, ਸ. ਕੁਲਵੰਤ ਸਿੰਘ ਦਿਆਲਪੁਰਾ, ਸ੍ਰੀ. ਰਣਜੀਤ ਕੁਮਾਰ ਧਾਨ੍ਰਿਕ, ਸ. ਕ੍ਰਿਪਾਲ ਸਿੰਘ ਅਟਾਰੀ, ਸ. ਕਰਤਾਰ ਸਿੰਘ ਅਟਾਰੀ, ਸ. ਕਸ਼ਮੀਰ ਸਿੰਘ ਸਾਬਕਾ ਡਿਪਟੀ ਮੇਅਰ ਅੰਮ੍ਰਿਤਸਰ, ਸ. ਜੋਗਿੰਦਰਪਾਲ ਆਦਮਪੁਰ, ਸ. ਚਰਨਜੀਤ ਸਿੰਘ ਆਦਮਪੁਰ, ਸ. ਜਰਨੈਲ ਸਿੰਘ ਭੋਤਨਾ, ਬੀਬੀ ਸੁਰਿੰਦਰ ਕੌਰ ਫਤਿਹਗੜ•, ਸ਼੍ਰੀ ਰਾਮ ਲਾਲ ਜਾਣੀਆ, ਸ. ਮੇਵਾ ਸਿੰਘ ਧੁਰੀ, ਬੀਬੀ ਕਿਰਨਜੀਤ ਮੱਟੂ, ਸ. ਪਾਖਰ ਸਿੰਘ ਨਿਮਾਣਾ, ਸ. ਨਿਰਮਲ ਸਿੰਘ, ਨੰਬਰਦਾਰ ਕੁਲਵੰਤ ਸਿੰਘ , ਸ.ਜਗਦੀਸ ਸਿੰਘ ਭਾਣਾ, ਸ. ਕੁਲਵੰਤ ਸਿੰਘ ਗੁਜਰਪੂਰਾ, ਸ. ਤਰਸੇਮ ਸਿੰਘ ਸਿੱਬਲਮਾਜਰਾ, ਸ. ਗੂਰਨਾਮ ਸਿੰਘ ਸੱਲੋਦੀਨ, ਸ. ਸੇਵਾ ਸਿੰਘ ਮੀਰਾਕੋਟ, ਸ. ਗੁਰਪ੍ਰੀਤ ਸਿੰਘ ਸਾਘਣਾ, ਸ. ਜਗਦੀਸ਼ ਸਿੰਘ, ਸ. ਰਜਿੰਦਰ ਸਿੰਘ ਖੇੜਾ ਅਤੇ ਸ. ਕੁਲਵੰਤ ਸਿੰਘ ਫਾਜਲਪੁਰ ਦੇ ਨਾਮ ਸ਼ਾਮਲ ਹਨ।
ਸ. ਗੁਲਜਾਰ ਸਿੰਘ ਰਾਣੀਕੇ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਬਲਵਿੰਦਰ ਸਿੰਘ ਤੁੰਗਵਾਲਾ ਹਲਕਾ ਪ੍ਰਧਾਨ ਉਤਰੀ ਅੰਮ੍ਰਿਤਸਰ ਸ਼ਹਿਰ, ਸ. ਜਸਜੀਤ ਸਿੰਘ ਖਾਲਸਾ ਨਗਰ ਹਲਕਾ ਪ੍ਰਧਾਨ ਦੱਖਣੀ ਅੰਮ੍ਰਿਤਸਰ ਸ਼ਹਿਰ, ਸ. ਗਗਨਦੀਪ ਸਿੰਘ ਅਨਗੜ• ਹਲਕਾ ਪ੍ਰਧਾਨ ਕੇਂਦਰੀ ਅੰਮ੍ਰਿਤਸਰ ਸ਼ਹਿਰ, ਸ. ਭੁਪਿੰਦਰ ਸਿੰਘ ਰਾਹੀ ਹਲਕਾ ਪ੍ਰਧਾਨ ਪੂਰਬੀ ਅੰਮ੍ਰਿਤਸਰ ਸ਼ਹਿਰ ਅਤੇ ਸ. ਜਸਬੀਰ ਸਿੰਘ ਵਿੱਕੀ ਕੋਟ ਖਾਲਸਾ ਹਲਕਾ ਪ੍ਰਧਾਨ ਪੱਛਮੀ ਅੰਮ੍ਰਿਤਸਰ ਸ਼ਹਿਰ ਦੇ ਨਾਮ ਸ਼ਾਮਲ ਹਨ।
ਸ. ਰਾਣੀਕੇ ਨੇ ਐਸ.ਸੀ ਵਿੰਗ ਦੇ ਸਮੂਹ ਜਿਲਾ ਜਥੇਂਦਾਰ ਸਹਿਬਾਨ ਨੂੰ ਬੇਨਤੀ ਕੀਤੀ ਕਿ ਉਹ ਜਿਲਾ ਜਥੇਬੰਦੀ ਜਲਦੀ ਮੁਕੰਮਲ ਕਰਕੇ ਪਾਰਟੀ ਦੇ ਮੁੱਖ ਦਫਤਰ ਵਿੱਚ ਭੇਜਣ ਦੀ ਕ੍ਰਿਪਾਲਤਾ ਕਰਨ।