ਲਖਨਊ — ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਦੀ ਅਗਵਾਈ ‘ਚ ਮੰਗਲਵਾਰ ਨੂੰ ਹੋਈ ਕੈਬਨਿਟ ਬੈਠਕ ਵਿਚ ਕਈ ਅਹਿਮ ਪ੍ਰਸਾਤਾਵਾਂ ‘ਤੇ ਮੋਹਰ ਲਗਾਈ ਗਈ। ਕੈਬਨਿਟ ਮੰਤਰੀ ਸਿਧਾਰਥਨਾਥ ਸਿੰਘ ਨੇ ਦੱਸਿਆ ਕਿ ਬੈਠਕ ‘ਚ ਅਣਵਿਆਹੀ ਪੋਤੀ ਦਾ ਜਾਇਦਾਦ ਵਿਚ ਅਧਿਕਾਰ, ਉਦਯੋਗਾਂ ਲਈ ਲੀਜ਼ ‘ਤੇ ਜ਼ਮੀਨ, ਸੀਲਿੰਗ ਪ੍ਰਕਿਰਿਆ ਦੀ ਸਰਲਤਾ, ਯੂ.ਪੀ. ਬੇਸਿਕ ਸਿੱਖਿਆ(ਟੀਚਰ) ਸਰਵਿਸ ਨਿਯਮ 1981 ‘ਚ ਬਦਲਾਓ, ਪ੍ਰਾਇਮਰੀ ਟੀਚਰਾਂ ਦੀ ਗੈਰ ਜ਼ਿਲਿਆਂ ‘ਚ ਟਰਾਂਸਫਰ ਸਮੇਤ ਵੱਖ-ਵੱਖ ਪ੍ਰਸਤਾਵਾਂ ਸਮੇਤ ਕਈ ਪ੍ਰਸਤਾਵਾਂ ਦੀ ਮਨਜ਼ੂਰੀ ‘ਤੇ ਪ੍ਰਵਾਨਗੀ ਦਿੱਤੀ ਹੈ।
ਜਾਣਕਾਰੀ ਅਨੁਸਾਰ ਯੂ.ਪੀ. ਸਰਕਾਰ ਨੇ ਸੂਬੇ ‘ਚ ਗਰਾਮ ਉਦਯੋਗ ਦੇ ਵਿਕਾਸ ਅਤੇ ਇਨ੍ਹਾਂ ਦੇ ਜ਼ਰੀਏ ਪੇਂਡੂ ਖੇਤਰਾਂ ‘ਚ ਰੋਜ਼ਗਾਰ ਦੇ ਬਿਹਤਰ ਮੌਕੇ ਪੈਦਾ ਕਰਨ ਦੇ ਮੰਤਵ ਨਾਸ ‘ਖਾਦੀ ਅਤੇ ਗ੍ਰਾਮ ਉਦਯੋਗ ਵਿਕਾਸ ਅਤੇ ਸਵੈ ਰੋਜ਼ਗਾਰ ‘ ਨੂੰ ਵੀ ਮਨਜੂਰੀ ਮਿਲੀ ਹੈ। ਮੀਟਿੰਗ ਤੋਂ ਬਾਅਦ ਸੂਬਾ ਸਰਕਾਰ ਦੇ ਬੁਲਾਰੇ ਕੈਬਨਿਟ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਹੈ ਕਿ ਦੇਸ਼ ਦੇ ਕਿਸੇ ਵੀ ਸੂਬੇ ਵਲੋਂ ਗਰਾਮ ਉਦਯੋਗ ਲਈ ਬਣਾਈ ਗਈ ਇਹ ਪਹਿਲੀ ਨੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨੀਤੀ ਦੇ ਤਹਿਤ 5 ਸਾਲ ‘ਚ ਰੋਜ਼ਗਾਰ ਦੇ 1 ਲੱਖ ਮੌਕੇ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਤਹਿਤ ਭੋਜਨ ਅਤੇ ਭੋਜਨ ਪਦਾਰਥਾਂ ਦਾ ਡਾਟਾ ਬੈਂਕ ਤਿਆਰ ਕੀਤਾ ਜਾਵੇਗਾ। ਆਨਲਾਈਨ ਮਾਰਕਟਿੰਗ ਦੀ ਵੀ ਸੁਵੀਧਾ ਮਿਲੇਗੀ।