ਅਹਿਮਦਾਬਾਦ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਜੰਮੂ-ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ਬਾਰੇ ਜਾਣਕਾਰੀ ਲਈ ਹੈ। ਲਗਾਤਾਰ ਹੋ ਰਹੇ ਹਮਲਿਆਂ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੀ ਫੌਜ ਭਾਰਤਵਾਸੀਆਂ ਦਾ ਸਿਰ ਕਦੇ ਝੁਕਣ ਨਹੀਂ ਦੇਣਗੇ। ਉਨ੍ਹਾਂ ਨੇ ਕਿਹਾ ਹੈ ਕਿ ਫੌਜ ਅਤੇ ਹੋਰ ਸੁਰੱਖਿਆ ਫੋਰਸ ਆਪਣੇ ਫਰਜ਼ ਨੂੰ ਬਾਖੂਬੀ ਅੰਜ਼ਾਮ ਦੇ ਰਹੇ ਹਨ, ਜਿਸ ਨੂੰ ਲੈ ਕੇ ਲੋਕਾਂ ਨੂੰ ਭਰੋਸਾ ਰੱਖਣਾ ਚਾਹੀਦਾ ਹੈ।
ਸੁਰੱਖਿਆ ਫੋਰਸ ਬਾਖੂਬੀ ਨਿਭਾਅ ਰਹੀ ਆਪਣਾ ਫਰਜ਼
ਗ੍ਰਹਿ ਮੰਤਰੀ ਨੇ ਇਹ ਗੱਲ ਗੁਜਰਾਤ ਯੂਨੀਵਰਸਿਟੀ ਦੇ ਸੰਸਕ੍ਰਿਤ ਕੇਂਦਰ ਦੇ ਉਦਘਾਟਨ ਦੌਰਾਨ ਕਹੀ। ਇਕ ਸਵਾਲ ਦੇ ਜਵਾਬ ‘ਚ ਸਿੰਘ ਨੇ ਕਿਹਾ ਕਿ ਫੌਜ ਦੇ ਕੈਂਪ ‘ਤੇ ਸੁਰੱਖਿਆ ਫੋਰਸ ਦਾ ਅਪਰੇਸ਼ਨ ਜਾਰੀ ਹੈ। ਅਜਿਹੇ ‘ਚ ਇਸ ਬਾਰੇ ‘ਚ ਅਜੇ ਕੋਈ ਸਵਾਲ ਕੋਈ ਵੀ ਬਿਆਨ ਦੇਣਾ ਉਨ੍ਹਾਂ ਲਈ ਉੱਚਿਤ ਨਹੀਂ ਹੋਵੇਗਾ। ਰਾਜਨਾਥ ਨੇ ਕਿਹਾ ਹੈ ਕਿ ਹਾਲ ‘ਚ ਅੱਤਵਾਦੀ ਘਟਨਾਵਾਂ ‘ਚ ਕਈ ਸੁਰੱਖਿਆ ਫੋਰਸ ਨੂੰ ਜਾਨ ਗੁਆਉਣੀ ਪਈ ਅਤੇ ਦੁੱਖ ਤਾਂ ਹੈ ਪਰ ਲੋਕਾਂ ਨੂੰ ਭਰੋਸਾ ਰੱਖਣਾ ਚਾਹੀਦਾ ਕਿ ਸੁਰੱਖਿਆ ਫੋਰਸ ਆਪਣਾ ਫਰਜ਼ ਬਾਖੂਬੀ ਨਿਭਾਅ ਰਹੀ ਹੈ।