ਪਠਾਨਕੋਟ : ਦਹਿਸ਼ਤਗਰਦਾਂ ਵੱਲੋਂ ਅੱਜ ਜੰਮੂ – ਕਸ਼ਮੀਰ ਦੇ ਸੁੰਜਵਾਨ ਮਿਲਟਰੀ ਕੈਂਪ ਉਤੇ ਕੀਤੇ ਗਏ ਹਮਲੇ ਵਿਚ ਇੱਕ ਜੇ.ਸੀ.ਓ ਸ਼ਹੀਦ ਹੋ ਗਿਆ| ਜੰਮੂ-ਪਠਾਨਕੋਟ ਹਾਈਵੇਅ ਉਤੇ ਸਥਿਤ ਇਸ ਫੌਜ ਦੇ ਕੈਂਪ ਉਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਵਿਵਸਥਾ ਕਰੜੀ ਕਰ ਦਿੱਤੀ ਗਈ ਹੈ|
ਇਸ ਦੌਰਾਨ ਪੰਜਾਬ ਵਿਚ ਚੌਕਸੀ ਵਧਾ ਦਿੱਤੀ ਗਈ ਹੈ| ਪਠਾਨਕੋਟ ਤੋਂ ਪੰਜਾਬ ਵਿਚ ਆਉਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ| ਇਸ ਤੋਂ ਇਲਾਵਾ ਸੂਬੇ ਵਿਚ ਹੋਰਨਾਂ ਥਾਵਾਂ ਉਤੇ ਵੀ ਚੌਕਸੀ ਵਧਾਈ ਗਈ ਹੈ|