ਤ੍ਰਿਪੁਰਾ— ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤ੍ਰਿਪੁਰਾ ‘ਚ ਰਾਜਨੀਤੀ ਘਮਾਸਾਨ ਜਾਰੀ ਹੈ। ਇਸ ਦੌਰਾਨ ਇੱਥੇ 25 ਮੁਸਲਿਮ ਪਰਿਵਾਰਾਂ ਨੂੰ ਮਸਜਿਦ ‘ਚ ਨਮਾਜ ਪੜ੍ਹਨ ਤੋਂ ਰੋਕ ਦਿੱਤਾ ਗਿਆ ਹੈ। ਦੋਸ਼ ਹੈ ਕਿ ਭਾਜਪਾ ਨੂੰ ਸਮਰਥਨ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਮਸਜਿਦ ‘ਚ ਨਹੀਂ ਜਾਣ ਦਿੱਤਾ ਜਾ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਵੱਖ ਮਸਜਿਦ ਦਾ ਨਿਰਮਾਣ ਕਰਨਾ ਪਿਆ।
25 ਮੁਸਲਿਮ ਪਰਿਵਾਰ ਭਾਜਪਾ ‘ਚ ਹੋਏ ਸ਼ਾਮਲ
ਇਹ ਮਾਮਲਾ ਦੱਖਣੀ ਤ੍ਰਿਪੁਰਾ ਦੇ ਸ਼ਾਂਤੀਬਾਜ਼ਾਰ ਵਿਧਾਨ ਸਭਾ ਦੇ ਮੋਈਦਾਤਿਲਾ ਪਿੰਡ ਦਾ ਹੈ। ਜਿੱਥੇ ਕੁੱਲ 100 ਕਿਸਾਨ ਪਰਿਵਾਰ ਹਨ। ਇਨ੍ਹਾਂ ‘ਚੋਂ 25 ਮੁਸਲਿਮ ਪਰਿਵਾਰਾਂ ਨੇ ਕੁਝ ਸਮੇਂ ਪਹਿਲਾਂ ਭਾਜਪਾ ਨਾਲ ਜਾਣ ਦਾ ਫੈਸਲਾ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਵਿਰੋਧੀ ਮੁਸਲਿਮ ਪਰਿਵਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡ ਦੇ ਵਾਸੀ ਬਾਬੁਲ ਹੁਸੈਨ ਨੇ ਦੱਸਿਆ ਕਿ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਿੰਡ ਦੀ ਮਸਜਿਦ ‘ਚ ਨਮਾਜ ਨਹੀਂ ਪੜ੍ਹਨ ਦਿੱਤਾ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਜਦੋਂ ਤੱਕ ਹਿੰਦੁਵਾਦੀ ਪਾਰਟੀ ਦਾ ਸਮਰਥਨ ਕਰਨਗੇ, ਮਸਜਿਦ ‘ਚ ਨਾਮਜ ਨਹੀਂ ਪੜ੍ਹ ਸਕਦੇ।
ਬਣਾਈ ਅਸਥਾਈ ਮਸਜਿਦ
25 ਪਰਿਵਾਰਾਂ ਦੇ ਲੋਕਾਂ ਨੇ ਬਾਂਸ ਅਤੇ ਟੀਨ ਸ਼ੈੱਡ ਦੇ ਸਹਾਰੇ ਇਕ ਅਸਥਾਈ ਮਸਜਿਦ ਬਣਾ ਲਈ ਹੈ। ਇਸ ਲਈ ਵੱਖ ਇਮਾਮ ਵੀ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈਕਿ 18 ਫਰਵਰੀ ਨੂੰ ਤ੍ਰਿਪੁਰਾ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿੱਥੇ ਲੈਫਟ ਦੀ ਦੁਬਾਰਾ ਸੱਤਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਭਾਜਪਾ ਨੇ ਵੀ ਚੋਣਾਂ ਨੂੰ ਲੈ ਕੇ ਕਮਰ ਕੱਸ ਲਈ ਹੈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੀ ਇੰਨੀਂ ਦਿਨੀਂ ਤ੍ਰਿਪੁਰਾ ਦੌਰੇ ‘ਤੇ ਹਨ, ਜਿੱਥੇ ਉਹ ਕਈ ਰੈਲੀਆਂ ਅਤੇ ਜਨਸਭਾਵਾਂ ਕਰ ਰਹੇ ਹਨ।