ਸੁੰਜਵਾਂ: ਜੰਮੂ-ਕਸ਼ਮੀਰ ‘ਚ ਸੁੰਜਵਾਂ ਆਰਮੀ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਜਵਾਨਾਂ ਦੇ ਘਰ ਮਾਤਮ ਪਸਰਿਆ ਹੋਇਆ ਹੈ। ਸੁੰਜਵਾਂ ਵਿੱਚ ਆਰਮੀ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਵਿੱਚ ਪੰਜ ਜਵਾਨ ਸ਼ਹੀਦ ਹੋਏ ਸੀ। ਅੱਜ ਓਥੇ ਇਕ ਹੋਰ ਫੌਜ ਦੇ ਜਵਾਨ ਦੀ ਲਾਸ਼ ਮਿਲੀ ਹੈ ਜਿਸਦੀ ਪਛਾਣ ਫਾਰੂਕ ਅ ਕੁਰਾਸ਼ੀ ਨਾ ਦੀ ਹੋਈ ਹੈ।
ਜੰਮੂ -ਕਸ਼ਮੀਰ ਦੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਚਾਰ ਫੌਜੀ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਸ਼ਹੀਦ ਹੋਣ ਵਾਲੇ ਪੰਜੇ ਜਵਾਨ ਜੰਮੂ-ਕਸ਼ਮੀਰ ਦੇ ਹੀ ਸਨ। ਜੰਮੂ ਦੇ ਕਠੂਆ ਜ਼ਿਲ੍ਹੇ ਦੇ ਰਹਿਣ ਵਾਲੇ ਜੇਸੀਓ ਮਦਨ ਲਾਲ ਚੌਧਰੀ ਦੇ ਘਰ ਜਿਵੇਂ ਹੀ ਉਨ੍ਹਾਂ ਦੀ ਸ਼ਹਾਦਤ ਦੀ ਖਬਰ ਪੁੱਜੀ ਤਾਂ ਘਰ ਵਿੱਚ ਮਾਤਮ ਪਸਰ ਗਿਆ। ਸ਼ਹੀਦ ਦੇ ਪਰਿਵਾਰ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਹੈ। ਘਾਟੀ ਦੇ ਕੁਪਵਾੜਾ ਜ਼ਿਲ੍ਹੇ ਦੇ ਜਵਾਨ ਮੁਹੰਮਦ ਅਸ਼ਰਫ ਵੀ ਇਸ ਹਮਲੇ ਵਿੱਚ ਸ਼ਹੀਦ ਹੋਏ ਹਨ। ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੁਹੰਮਦ ਅਸ਼ਰਫ ਦੀ ਸ਼ਹਾਦਤ ‘ਤੇ ਸਾਨੂੰ ਨਾਜ਼ ਹੈ, ਪਾਕਿਸਤਾਨ ਨਾਲ ਗੱਲਬਾਤ ਨਾਲ ਹੀ ਮਸਲਾ ਹੱਲ ਹੋਵੇਗਾ। ਕੁਪਵਾੜਾ ਜ਼ਿਲ੍ਹੇ ਦੇ ਬਟਪੋਰਾ ਪਿੰਡ ਦੇ ਹਬੀਬੁੱਲਾ ਕੁਰੈਸ਼ੀ ਵੀ ਮੁਲਕ ਲਈ ਸ਼ਹੀਦ ਹੋ ਗਏ ਹਨ। ਪੰਜ ਜਵਾਨਾਂ ਦੀ ਸ਼ਹਾਦਤ ਤੋਂ ਇਲਾਵਾ ਇੱਕ ਜਵਾਨ ਦੇ ਪਿਤਾ ਦੀ ਵੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।