ਚੰਡੀਗੜ੍ਹ : ਪੰਜਾਬ ਦੀਆਂ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਮੈਂਬਰ ਵਾਹੀਕਾਰ ਆਪਣੇ ਸਾਉਣੀ ਦੇ ਫਸਲੀ ਕਰਜੇ ਦੀ ਵਸੂਲੀ ਤੁਰੰਤ ਅਦਾ ਕਰਕੇ ਚਾਲੂ ਹਾੜ੍ਹੀ ਸੀਜ਼ਨ ਲਈ ਪੇਸ਼ਗੀ ਫਸਲੀ ਕਰਜਾ ਪ੍ਰਾਪਤ ਕਰਨ ਅਤੇ ਨਾਲ ਹੀ ਵਿਆਜ ‘ਤੇ ਮਿਲਣ ਵਾਲੀ 3 ਫ਼ੀਸਦ ਸਬਸਿਡੀ ਦਾ ਵੀ ਲਾਭ ਉਠਾਉਣ।
ਇਹ ਪ੍ਰਗਟਾਵਾ ਵਧੀਕ ਮੁੱਖ ਸਕੱਤਰ ਸਹਿਕਾਰਤਾ ਸ਼੍ਰੀ ਡੀ.ਪੀ. ਰੈਡੀ ਨੇ ਵਿਭਾਗ ਦੇ ਖੇਤਰੀ ਅਧਿਕਾਰੀਆਂ, ਕੇਂਦਰੀ ਸਹਿਕਾਰੀ ਬੈਂਕਾਂ ਦੇ ਜਿਲ੍ਹਾ ਮੈਨੇਜਰਾਂ, ਆਡਿਟ ਅਧਿਕਾਰੀਆਂ ਅਤੇਸਹਿਕਾਰੀ ਸੰਸਥਾਵਾਂ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਰਾਜ ਪੱਧਰੀ ਮੀਟਿੰਗ ਦੌਰਾਨ ਕੀਤਾ। ਉਨਾਂ ਵਿਭਾਗ ਦੇ ਸਮੂਹ ਖੇਤਰੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਹਿਕਾਰੀ ਸਭਾਵਾਂ ਨਾਲ ਜੁੜੇ ਕਿਸਾਨਮੈਬਰਾਂ ਨੂੰ ਜਾਣੂ ਕਰਵਾਉਣ ਕਿ ਉਹਨਾਂ ਵੱਲੋਂ ਸਭਾਵਾਂ ਨੂੰ ਵਾਪਸ ਕੀਤੀ ਜਾਣ ਵਸੂਲੀ ਦਾ ਉਹਨਾਂ ਨੂੰ ਮਿਲਣ ਵਾਲੀ ਕਰਜ਼ਾ ਰਾਹਤ ਉੱਪਰ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਕਰਜਾ ਰਾਹਤ ਦਾ ਅਧਾਰਉਹਨਾਂ ਦੇ ਖਾਤੇ ਵਿੱਚ 31 ਮਾਰਚ 2017 ਤੱਕ ਦਾ ਖੜਾ ਕਰਜਾ ਹੈ। ਇਸ ਕਰਕੇ ਉਹ ਸਾਉਣੀ ਦੇ ਆਪਣੇ ਫਸਲੀ ਕਰਜੇ ਦੀ ਅਦਾਇਗੀ ਜਲਦ ਤੋਂ ਜਲਦ ਕਰਕੇ ਵਿਭਾਗ ਵੱਲੋਂ ਮਿਲਦੀ ਸਬਸਿਡੀ ਲਈ ਯੋਗਪਾਤਰ ਬਣਨ।
ਇਸ ਮੌਕੇ ਹਾਜ਼ਰ ਰਜਿਸਟਰਾਰ ਸਹਿਕਾਰੀ ਸਭਾਵਾਂ ਅਰਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਸਾਉਣੀ 2017 ਦੀ ਫਸਲ ਲਈ ਪ੍ਰਾਪਤ ਕੀਤੇ ਕਰਜੇ ਦੀ ਵਸੂਲੀ ਭਰਨ ਦੀ ਮਿਆਦ31 ਮਾਰਚ ਤੱਕ ਕਰ ਦਿੱਤੀ ਹੈ। ਇਸ ਕਰਕੇ ਸਹਿਕਾਰੀ ਸਭਾਵਾਂ ਵਿੱਚ ਤਾਇਨਾਤ ਅਧਿਕਾਰੀ ਤੇ ਕਰਮਚਾਰੀ ਇੱਕ–ਜੁੱਟ ਹੋ ਕੇ ਮੈਂਬਰ ਕਿਸਾਨਾਂ ਤੱਕ ਕਰਜਾ ਵਸੂਲੀ ਖਾਤਰ ਪਹੁੰਚ ਕਰਨ। ਇਸ ਸਬੰਧੀਮੈਂਬਰਾਂ ਨੂੰ ਦੱਸਿਆ ਜਾਵੇ ਕਿ ਜਿਨ੍ਹਾਂ ਮੈਂਬਰਾਂ ਨੇ ਆਪਣੀ ਵਸੂਲੀ ਦੇ ਦਿੱਤੀ ਹੈ ਉਹਨਾਂ ਯੋਗ ਮੈਂਬਰਾਂ ਦੀ ਕਰਜ਼ਾ ਰਾਹਤ ਵੀ ਉਹਨਾਂ ਦੇ ਖਾਤਿਆਂ ਵਿੱਚ ਸਰਕਾਰ ਵੱਲੋਂ ਜਮਾਂ ਕਰਵਾ ਦਿੱਤੀ ਗਈ ਹੈ।
ਵਧੀਕ ਮੁੱਖ ਸਕੱਤਰ ਸਹਿਕਾਰਤਾ ਨੇ ਇਸ ਗੱਲ ‘ਤੇ ਖੁਸ਼ੀ ਪ੍ਰਗਟ ਕੀਤੀ ਕਿ ਮੋਗਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਸੰਗਰੂਰ ਜਿਲਿਆਂ ਦੇ ਕਿਸਾਨਾਂ ਵੱਲੋਂ ਵੱਡੀ ਗਿਣਤੀਵਿੱਚ ਆਪਣੀ ਸਾਉਣੀ ਦੀ ਵਸੂਲੀ ਜਮਾਂ ਕਰਵਾ ਕੇ 3 ਫ਼ੀਸਦ ਸਬਸਿਡੀ ਪ੍ਰਾਪਤ ਕਰਨ ਦੀ ਯੋਗਤਾ ਹਾਸਲ ਕਰ ਲਈ ਹੈ। ਵੱਖ–ਵੱਖ ਵਿਭਾਗੀ ਪ੍ਰਗਤੀਆਂ ਅਤੇ ਯੋਜਨਾਵਾਂ ਦਾ ਜ਼ਇਜ਼ਾ ਲੈਂਦਿਆਂ ਸ੍ਰੀ ਰੈਡੀਨੇ ਅਧਿਕਾਰੀਆਂ ਨੂੰ ਵਿਭਾਗ ਦੇ ਪਰਾਲੀ ਸਾੜਨ ਤੋਂ ਰੋਕਣ ਲਈ ਵਰਤੇ ਜਾਣ ਵਾਲੇ ਸੰਦਾਂ ਨੂੰ ਕਿਰਾਏ ‘ਤੇ ਲੈਣ ਲਈ ਮੋਬਾਇਲ ਐਪ ਨੂੰ ਛੇਤੀ ਤਿਆਰ ਕਰਨ ਅਤੇ ਇਸ ਬਾਰੇ ਪਿੰਡਾਂ ਵਿੱਚ ਵਾਹੀਕਾਰਾਂ ਨੂੰ ਜਾਣੂਕਰਵਾਉਣ ਦੇ ਆਦੇਸ਼ ਵੀ ਦਿੱਤੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਵਿਸ਼ੇਸ਼ ਸਕੱਤਰ ਸਹਿਕਾਰਤਾ ਗਗਨਦੀਪ ਸਿੰਘ ਬਰਾੜ, ਐਮ.ਡੀ. ਮਾਰਕਫੈਡ ਅਰਸ਼ਦੀਪ ਸਿੰਘ ਥਿੰਦ ਅਤੇ ਵੱਖ–ਵੱਖ ਜਿਲ੍ਹਿਆਂ ਤੋਂ ਸਹਿਕਾਰੀ ਬੈਂਕਾਂ ਦੇ ਜਿਲ੍ਹਾਮੈਨੇਜਰ, ਸੰਯੁਕਤ ਸਕੱਤਰ ਤੇ ਉਪ ਸਕੱਤਰ ਵੀ ਹਾਜ਼ਰ ਸਨ।