ਨਵੀਂ ਦਿੱਲੀ : ਦਿੱਲੀ ਵਿਚ ਅੱਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਦੀ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਗਏ ਹਨ। 14 ਫਰਵਰੀ, 2015 ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਦੂਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਬਣੇ ਸਨ। ਤਿੰਨ ਸਾਲ ਪੂਰੇ ਹੋਣ ਮੌਕੇ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀਆਂ ਨੇ ਫੋਨ ਕਾਲਾਂ ਰਾਹੀਂ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਪ੍ਰੋਗਰਾਮ ਵਿਚ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀ ਆਪਣੀ ਸਰਕਾਰ ਦੇ ਕੰਮਾਂ ਨੂੰ ਗਿਣਾਉਣਗੇ। ਤਿੰਨ ਸਾਲ ਬਾਅਦ ਵੀ ਅਧੂਰੇ ਕੰਮਾਂ ਨੂੰ ਕੇ ਵਿਰੋਧੀ ਧਿਰ ਕੇਜਰੀਵਾਲ ਦਾ ਵਿਰੋਧ ਕਰ ਰਹੀ ਹੈ। ਕਾਂਗਰਸ ਨੇ ਕੇਜਰੀਵਾਲ ਦੀ ਸਰਕਾਰ ਨੂੰ ਹਰ ਮੋਚਰੇ ‘ਤੇ ਫਲੱਾਪ ਕਰਾਰ ਦਿੱਤਾ ਹੈ। ਕਾਂਗਰਸ ਨੇ ਤਿੰਨ ਸਾਲ ਦਿੱਲੀ ਬੇਹਾਲ ਨਾਮ ਦੀ ਪੁਸਤਕ ਵੀ ਜਾਰੀ ਕੀਤੀ ਹੈ। ‘ਆਪ ਨਹੀਂ ਖਾਪ ਹੈ ਹਰ ਮੋਰਚੇ ‘ਤੇ ਫਲਾਪ ਹੈ’ ਦੇ ਸਲੋਗਨ ਦੇ ਨਾਲ ਵੱਖ-ਵੱਖ ਖੇਤਰਾਂ ‘ਚ ਸਰਕਾਰ ਦੀ ਅਸਫਲਤਾਵਾਂ ਦਾ ਖੁਲਾਸਾ ਕੀਤਾ ਹੈ।
ਦੂਸਰੇ ਪਾਸੇ ਐਨਡੀਐਮਸੀ ਕਨਵੈਨਸ਼ਨ ਸੈਂਟਰ ਵਿੱਚ ਕੇਜਰੀਵਾਲ ਨੇ ਲੋਕਾਂ ਦੇ ਸਵਾਲਾ ਦੇ ਜਵਾਬ ਦਿੱਤੇ। ਇਸ ਵਿੱਚ ਸਰਕਾਰ ਦੇ ਸਾਰੇ ਕੈਬਨਿਟ ਮੰਤਰੀ ਮੌਜੂਦ ਸਨ। ਇਸ ਦੌਰਾਨ ਸਰਕਾਰ ਆਪਣੀ ਕਾਮਯਾਬੀ ਦਾ ਨਵਾਂ ਗਾਣਾ ਵੀ ਰਿਲੀਜ਼ ਕਰਨ ਜਾ ਰਹੀ ਹੈ। ਕੇਜਰੀਵਾਲ ਅਜੇ ਤੱਕ ਆਪਣੇ ਕਈ ਵਾਅਦੇ ਪੂਰੇ ਨਹੀਂ ਕਰ ਸਕੇ। ਦਿੱਲੀ ਵਿੱਚ ਸੀਸੀਟੀਵੀ ਲਾਉਣ ਵਾਲਾ ਵਾਅਦਾ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਦੂਸਰੇ ਪਾਸੇ ਦਿੱਲੀ ਬੀਜੇਪੀ ਪ੍ਰਧਾਨ ਮਨੋਜ ਤਿਵਾੜੀ ਵੀ ਅੱਜ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਨ ਜਾ ਰਹੇ ਹਨ। ਇਹ ਦਿੱਲੀ ਸਰਕਾਰ ਦੇ ਅਧੂਰੇ ਵਾਅਦਿਆਂ ਤੇ ਭਾਈ-ਭਤੀਜਾਵਾਦ ਖਿਲਾਫ ਹੈ। ਇਸ ਤੋਂ ਇਲਾਵਾ ਸ਼ੀਲਾ ਦੀਕਸ਼ਿਤ ਤੇ ਅਜੇ ਮਾਕਨ ਸਰਕਾਰ ਦੀਆਂ ਨਾਕਾਮੀਆਂ ਦੱਸਣ ਲਈ ਪ੍ਰੈੱਸ ਕਾਨਫਰੰਸ ਕਰ ਰਹੇ ਹਨ।